Punjab News : ਬਜਟ ਸਮਾਜ ਦੇ ਹਰ ਵਰਗ ਲਈ ਚੰਗਾ : ਕੇਂਦਰੀ ਮੰਤਰੀ ਰਵਨੀਤ ਬਿੱਟੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ਕਿਹਾ - 14 ਫਰਵਰੀ ’ਚ ਕਿਸਾਨਾਂ ਨਾਲ ਮੀਟਿੰਗ ’ਚ ਕਿਸਾਨ ਕਿਵੇਂ ਤੇ ਕੀ ਚਾਹੁੰਦਾ ਹੈ ਵਿਸਥਾਰ ਨਾਲ ਹੋਣਗੀਆਂ ਗੱਲਾਂ

Union Minister Ravneet Bittu

Punjab News in Punjabi : ਕੇਂਦਰੀ ਰਾਜ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਵਨੀਤ ਬਿੱਟੂ ਦਾ ਬਜਟ 'ਤੇ ਬਿਆਨ ਸਾਹਮਣੇ ਆਇਆ ਹੈ। ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਬਜਟ ਸਮਾਜ ਦੇ ਹਰ ਵਰਗ ਲਈ ਚੰਗਾ ਹੈ। ਆਮਦਨ ਟੈਕਸ ਸਲੈਬ ਨਾਲ ਲੱਖਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ। ਇਹ ਕਿਸਾਨਾਂ ਲਈ ਵੀ ਫ਼ਾਇਦੇਮੰਦ ਬਜਟ ਹੈ। ਉਨ੍ਹਾਂ ਕਿਹਾ ਕਿ ਤਿੰਨ ਦਾਲਾਂ, ਕਪਾਹ ਭਾਵ ਚਿੱਟਾ ਸੋਨਾ ਲਗਾਉਣ ਲਈ ਸਾਰਾ ਪ੍ਰਬੰਧ ਕੇਂਦਰ ਸਰਕਾਰ ਕਰੇਗੀ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਡੇਅਰੀ ਕਰਨਾ ਚਾਹੁੰਦਾ , ਮੱਛੀ ਪਾਲਣ ਕਿੱਤਾ ਕਰਨਾ ਚਾਹੁੰਦਾ, ਉਸ ਲਈ ਡੇਅਰੀ ਲੋਨ 3 ਤੋਂ 5 ਲੱਖ ਦਾ ਲੈ ਸਕਦਾ ਹੈ।  ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਕਾਰਡ ’ਚ 3 ਲੱਖ ਰੁਪਏ ਮਿਲਦੇ ਸੀ ਉਹ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੇ ਗਏ। 100 ਜ਼ਿਲ੍ਹਿਆ ’ਚ ਜਿਥੇ ਖੇਤੀ ਦੀ ਕਮੀ ਹੈ, ਉਹ ਜ਼ਿਲ੍ਹਿਆ ਨੂੰ ਦੂਜੇ ਜ਼ਿਲ੍ਹਿਆਂ ਦੇ ਬਰਾਬਰ ਕਿਵੇਂ ਲੈ ਕੇ ਆਉਣਾ ਹੈ। ਯੂਰੀਆ ਦੇ ਤਿੰਨ ਕਾਰਖਾਨੇ ਵੀ ਲਗਾਏ ਜਾਣਗੇ ਤਾਂ ਕਿ ਯੂਰੀਆਂ ਦੀ ਕਮੀ ਨਾ ਰਹੇ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ, ਮਜ਼ਦੂਰਾਂ ਲਈ ਫ਼ਇਦੇਮੰਦ ਬਜਟ ਹੈ। 

ਉਨ੍ਹਾਂ ਕਿਹਾ ਕਿ 14 ਫਰਵਰੀ ’ਚ ਕਿਸਾਨਾਂ ਨਾਲ ਮੀਟਿੰਗ ਸ਼ੁਰੂ ਹੋਣੀ ਹੈ ਉਸ ਵਿਚ ਕਿਸਾਨ ਕਿਵੇਂ ’ਤੇ ਕੀ ਚਾਹੁੰਦਾ ਹੈ ਵਿਸਥਾਰ ਨਾਲ ਗੱਲਾਂ ਵੀ ਹੋਣਗੀਆਂ। ਬਜਟ ’ਚ ਰੇਲਵੇ ਨੂੰ ਬਹੁਤ ਕੁਝ ਮਿਲਿਆ ਹੈ, ਜਿਸਦੀ ਵਰਤੋਂ ਅਸੀਂ ਪੰਜਾਬ ’ਚ ਨਹੀਂ ਰੇਲਵੇ ਲਾਈਨਾਂ ਅਤੇ ਹੋਰ ਰੇਲਗੱਡੀਆਂ ਦੇ ਵਿਸਥਾਰ ਲਈ ਕਰਾਂਗੇ। 

(For more news apart from Budget good for every section of society: Union Minister Ravneet Bittu News in Punjabi, stay tuned to Rozana Spokesman)