Sri Muktsar Sahib News : ਸ੍ਰੀ ਮੁਕਤਸਰ ਸਾਹਿਬ ’ਚ ਧੁੰਦ ਕਾਰਨ ਦਰੱਖਤ 'ਚ ਕਾਰ ਵੱਜਣ ਕਾਰਨ ਦੋ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sri Muktsar Sahib News : ਮਰਨ ਵਾਲੇ ਦੋਨੋਂ ਵਿਅਕਤੀ ਸਨ ਆਪਸੀ ਰਿਸ਼ਤੇਦਾਰ 

ਹਾਦਸੇ ਦੌਰਾਨ ਨੁਕਸਾਨੀ ਗਈ ਕਾਰ

Sri Muktsar Sahib News in Punjabi : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਨੇੜੇ ਹੋਏ ਸੜਕ ਹਾਦਸੇ 'ਚ ਦੋ ਵਿਅਕਤੀਆਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੇਰ ਰਾਤ ਧੁੰਦ ਕਾਰਨ ਦਰੱਖਤ 'ਚ ਕਾਰ ਵੱਜਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਵਿਜੇ ਕੁਮਾਰ ਅਤੇ ਤਰਸੇਮ ਲਾਲ ਵਜੋਂ ਹੋਈ ਹੈ। ਮਰਨ ਵਾਲੇ ਦੋਨੋਂ ਵਿਅਕਤੀ ਆਪਸੀ ਰਿਸ਼ਤੇਦਾਰ ਸਨ। 

ਮਰਾੜ੍ਹ ਕਲਾਂ ਵਾਸੀ ਤਰਸੇਮ ਲਾਲ ਆਪਣੇ ਜੀਜਾ ਵਿਜੇ ਕੁਮਾਰ ਵਾਸੀ ਹਰੀਕੇ ਕਲਾਂ ਨੂੰ ਉਸਦੇ ਪਿੰਡ ਹਰੀਕੇ ਕਲਾਂ ਛੱਡਣ ਚੱਲਿਆ ਸੀ ਕਿ ਪਿੰਡ ਦੇ ਨਜਤਦੀਕ ਸੜਕ ਹਾਦਸੇ’ਚ ਦੋਵਾਂ ਦੀ ਮੌਤ ਹੋ ਗਈ ਹੈ। 

(For more news apart from Two died due to car hitting tree due to fog in Sri Muktsar Sahib News in Punjabi, stay tuned to Rozana Spokesman)