ਕੇਂਦਰੀ ਬਜਟ ’ਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੁੱਝ ਨਹੀਂ ਰੱਖਿਆ ਗਿਆ : ਬਲਬੀਰ ਸਿੰਘ ਰਾਜੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਵੀ ਸੈਕਟਰ ਨੂੰ ਨਹੀਂ ਦਿੱਤੀ ਗਈ ਕੋਈ ਰਾਹਤ

Nothing has been kept for farmers and laborers in the Union Budget: Balbir Singh Rajewal

ਲੁਧਿਆਣਾ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬਜਟ 2026 ਦੇ ਸੰਬੰਧ ਵਿੱਚ ਕਿਹਾ ਕਿ ਸਰਕਾਰ ਨੇ ਜੋ ਸਰਵੇਖਣ ਪੇਸ਼ ਕੀਤਾ ਸੀ, ਉਸ ਤੋਂ ਹੀ ਅੰਦਾਜ਼ਾ ਲੱਗ ਸੀ ਕੇਂਦਰ ਸਰਕਾਰ ਬਜਟ ਵਿਚ ਕੁੱਝ ਵੀ ਨਹੀਂ ਕਰਨਾ ਅਤੇ ਉਹੀ ਕੁੱਝ ਹੋਇਆ। ਇਸ ਬਜਟ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਕਿਸੇ ਵਰਗ ਨੂੰ ਕੋਈ ਰਾਹਤ ਨਹੀਂ ਦਿੱਤੀ। ਉਹਨਾਂ ਕਿਹਾ ਕਿ ਸਰਵੇਖਣ ਦੇ ਹਿਸਾਬ ਨਾਲ ਕੇਂਦਰ ਸਰਕਾਰ ਯੂਰੀਆ ਮਹਿੰਗਾ ਕਰੇਗੀ ਕਿਉਂਕਿ ਪਹਿਲਾਂ 50 ਕਿਲੋ ਦਾ ਥੈਲਾ ਸੀ ਹੁਣ 40 ਕਿਲੋ ਦਾ ਹੋ ਗਿਆ ਹੈ ਦੂਜੇ ਪਾਸੇ ਕਿਸਾਨਾਂ ਦੀ ਸਬਸਿਡੀ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ ਗੱਲ ਕੀਤੀ ਗਈ ਹੈ ਜਿਸ ਤੋਂ ਸਾਫ ਹੈ ਕਿ ਇਹ ਇੱਕ ਡਰਾਮਾ ਹੈ ਜਦੋਂ ਭਾਜਪਾ ਨੇ ਕੁਝ ਨਹੀਂ ਕਰਨਾ ਹੁੰਦਾ ਹੈ ਤਾਂ ਉਹ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਪਿੱਛੇ ਭੱਜ ਜਾਂਦੇ ਹਨ।
ਉਹਨਾਂ ਕਿਹਾ ਕਿ ਖੇਤੀ ਦਾ ਇਸ ਸਮੇਂ ਬੁਰਾ ਹਾਲ ਹੈ ਕਿਸੇ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ ਹੈ। ਪੰਜਾਬ ਦੀਆਂ ਪੰਜ ਫਸਲਾਂ ਪਹਿਲਾਂ ਖਰਾਬ ਹੋ ਚੁੱਕੀਆਂ ਹਨ ਜਿਵੇਂ ਕਿ ਪਹਿਲਾਂ ਪੰਜਾਬ  ਦਾ ਹੜਾਂ ਦੇ ਕਾਰਨ  24 ਤੋਂ 25 ਹਜਾਰ ਕਰੋੜ ਦਾ ਨੁਕਸਾਨ ਹੋਇਆ, ਫਿਰ ਝੋਨੇ ਦੀ ਫਸਲ ਆਈ ਉਸ ਦਾ 10 ਕੁਇੰਟਲ ਪ੍ਰਤੀ ਏਕੜ ਤੱਕ ਦਾ ਝਾੜ ਘੱਟ ਨਿਕਲਿਆ ਜਿਸ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ, ਮੱਕੀ ਦੀ ਫਸਲ ਦਾ ਝਾੜ 15 ਤੋਂ 20 ਕੁਇੰਟਲ ਘਟਿਆ,  ਆਲੂ ਦੀ ਫਸਲ ਹਾਲ ਦੀ ਘੜੀ ਪਏ ਮੀਂਹ ਨੇ ਕਿਸਾਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਆਲੂ ਦੀ ਫਸਲ ਤਿਆਰ ਖੜੀ ਸੀ ਉਹ ਡੁੱਬ ਗਈ। ਲਗਾਤਾਰ ਕਿਸਾਨ ਨੂੰ ਇਕਨੋਮਿਕ ਮਾਰ ਪੈ ਰਹੀ ਹੈ ਇਸ ਸੰਬੰਧ ਵਿੱਚ ਨਾ ਤਾਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ ਜਿਹੜਾ ਬਜਟ ਵਿੱਚ ਕੇਂਦਰ ਸਰਕਾਰ ਨੇ ਗੁਲ ਖਿਲਾਉਣਾ ਸੀ ਉਹ ਖਿਲਾ ਦਿੱਤਾ ਤੇ ਕਿਸਾਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਰਕਾਰਾਂ ਨੇ ਕੁਝ ਨਹੀਂ ਕਰਨਾ ।