ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਰਾਸ਼ਟਰੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ।
ਸ਼ਹਿਰ ਵਾਸੀਆਂ ਨੇ ਨਮ ਅੱਖਾਂ ਦੇ ਨਾਲ ਦਿੱਤੀ ਆਖਰੀ ਵਿਦਾਈ
ਜਗਰਾਉਂ (ਦਵਿੰਦਰ ਜੈਨ) ਬੀਤੇ ਦਿਨੀਂ ਲੇਹ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਦਾ ਅੱਜ ਅੰਤਿਮ ਸੰਸਕਾਰ ਜਗਰਾਉਂ ਵਿਖੇ ਰਾਸ਼ਟਰੀ ਸਨਮਾਨ ਦੇ ਨਾਲ ਰਾਏਕੋਟ ਰੋਡ ਨੇਡ਼ੇ ਮਹਾਪ੍ਰਗਿਆ ਸਕੂਲ ਦੇ ਕੋਲ ਬਣੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।
ਇਸ ਮੌਕੇ ਜਗਰਾਉਂ ਦੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਅਤੇ ਡੀ ਐਸ ਪੀ ਸਿਟੀ ਜਤਿੰਦਰ ਜੀਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਸਾਬਕਾ ਮੰਤਰੀ ਕਾਂਗਰਸ ਮਲਕੀਤ ਸਿੰਘ ਦਾਖਾ ਜਗਰਾਉਂ ਹਲਕੇ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਸਾਬਕਾ ਵਿਧਾਇਕ ਐਸ ਆਰ ਕਲੇਰ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਮੇਤ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਆਮ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਨੂੰ ਆਖਰੀ ਵਿਦਾਈ ਦਿੱਤੀ ।
ਸਾਡੀ ਮੀਡਿਆ ਟੀਮ ਦੇ ਨਾਲ ਗੱਲਬਾਤ ਕਰਦਿਆਂ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪਤੀ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਨਾਲ ਤਿੰਨ ਦਿਨ ਪਹਿਲਾਂ ਗੱਲ ਹੋਈ ਸੀ ਤੇ ਉਨ੍ਹਾਂ ਨੇ ਆਉਣ ਵਾਲੀ 10 ਮਾਰਚ ਨੂੰ ਆਪਣੇ ਘਰ ਛੁੱਟੀ ਆਉਣ ਦੀ ਗੱਲ ਕਹੀ ਸੀ ਅਤੇ ਆ ਕੇ ਨਵਾਂ ਘਰ ਬਣਾਉਣ ਦਾ ਜ਼ਿਕਰ ਵੀ ਕੀਤਾ ਸੀ ।
ਉਹਨਾਂ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਭਰਾ ਇਸ ਤਰ੍ਹਾਂ ਸ਼ਹੀਦ ਹੋ ਕੇ ਘਰ ਪਰਤੇਗਾ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਵੇਗਾ ।ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਦਾ ਅੱਜ ਜਗਰਾਉਂ ਵਿਖੇ ਪੂਰੇ ਰਾਸ਼ਟਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਫ਼ੌਜ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੇ ਫ਼ੌਜੀ ਸਾਥੀਆਂ ਵੱਲੋਂ ਸਲਾਮੀ ਦਿੱਤੀ ਗਈ ।
ਅੱਜ ਜਗਰਾਉਂ ਸ਼ਹਿਰ ਦਾ ਮਾਹੌਲ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਦੇ ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਰਿਹਾ ਅਤੇ ਸਾਰੇ ਜਗਰਾਉਂ ਸ਼ਹਿਰ ਵਾਸੀਆਂ ਨੇ ਨਮ ਅੱਖਾਂ ਦੇ ਨਾਲ ਆਪਣੇ ਜਗਰਾਉਂ ਦੇ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਨੂੰ ਆਖਰੀ ਵਿਦਾਈ ਦਿੱਤੀ।
ਇਸ ਮੌਕੇ ਮੀਡਿਆ ਨਾਲ ਗੱਲ ਕਰਦਿਆਂ ਫੌਜ ਦੇ ਸੀਨੀਅਰ ਕਮਾਂਡਰ ਗੁਰਮੇਜ ਸਿੰਘ ਨੇ ਦੱਸਿਆ ਕਿ ਸੂਬੇਦਾਰ ਪਰਵਿੰਦਰ ਪਿਛਲੇ 25 ਸਾਲਾਂ ਤੋਂ ਫੌਜ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਸਨ ਅਤੇ ਬਹੁਤ ਹੀ ਚੰਗੇ ਅਤੇ ਨੇਕ ਇਨਸਾਨ ਸਨ। ਉਹਨਾਂ ਦੀ ਰਾਤ ਨੂੰ ਡਿਊਟੀ ਦੌਰਾਨ ਪੈਰ ਸਲਿੱਪ ਕਰਨ ਕਰਕੇ ਪਹਾੜੀ ਤੋਂ ਥੱਲੇ ਡਿੱਗਣ ਦੌਰਾਨ ਮੌਤ ਗੋ ਗਈ ਅਤੇ ਉਹਨਾਂ ਨੇ ਹੁਣ ਅਗਲੇ ਮਹੀਨੇ ਛੁਟੀ ਤੇ ਵੀ ਜਾਣਾ ਸੀ।
ਉਹਨਾਂ ਦੱਸਿਆ ਕਿ ਉਹਨਾਂ ਦੇ ਸਰੀਰ ਨਾਲ 60 ਫੌਜ ਦੇ ਸੈਨਿਕ ਆਏ ਹਨ ਉਹਨਾਂ ਨੂੰ ਸਲਾਮੀ ਦੇਣ ਅਤੇ ਘਰਦਿਆਂ ਦਾ ਦੁੱਖ ਹੋਲਾ ਕਰਣ।