ਨਹਿਰੂ ਯੁਵਾ ਕੇਂਦਰ ਨੇ ਯੁਵਾ ਵਲੰਟੀਅਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ
ਉੱਚ ਯੋਗਤਾ ਅਤੇ ਕੰਪਿਊਟਰ ਜਾਣਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ।
ਜਲੰਧਰ-ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਕੇਂਦਰ ਦੀਆਂ ਸਰਗਰਮੀਆਂ ਨੂੰ ਪਿੰਡ-ਪਿੰਡ ਪਹੁੰਚਾਉਣ ਲਈ ਜ਼ਿਲ੍ਹੇ ਵਿਚ 24 ਯੁਵਾ ਵਲੰਟੀਅਰਾਂ ਦੀ ਭਰਤੀ ਕੀਤੀ ਜਾਣੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਧਿਕਾਰੀ ਨਿਤਿਆਨੰਦ ਯਾਦਵ ਨੇ ਦੱਸਿਆ ਕਿ ਭਰਤੀ ਕੀਤੇ ਜਾਣ ਵਾਲੇ ਵਲੰਟੀਅਰਾਂ ਦੀ ਵਿਦਿਅਕ ਯੋਗਤਾ ਘੱਟੋ ਘੱਟ 10 ਵੀਂ ਪਾਸ ਹੋਣੀ ਚਾਹੀਦੀ ਹੈ ਪਰ ਉੱਚ ਯੋਗਤਾ ਅਤੇ ਕੰਪਿਊਟਰ ਜਾਣਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ।
ਯੁਵਾ ਵਲੰਟੀਅਰ ਵਜੋਂ ਭਰਤੀ ਕੀਤੇ ਜਾਣ ਵਾਲੇ ਨੌਜਵਾਨ ਲੜਕੇ ਲੜਕੀਆਂ ਦੀ ਉਮਰ 18 ਤੋਂ 29 ਸਾਲ ਹੋਵੇ । ਕੋਈ ਵੀ ਰੈਗੂਲਰ ਵਿਦਿਆਰਥੀ ਰਾਸ਼ਟਰੀ ਯੁਵਾ ਵਲੰਟੀਅਰ ਬਣਨ ਲਈ ਯੋਗ ਨਹੀਂ ਹੋਵੇਗਾ ।
ਅਸਾਮੀਆਂ ਦੀ ਗਿਣਤੀ ਹਰ ਬਲਾਕ ਲਈ 2 ਅਤੇ 2 ਦਫਤਰ ਵਿੱਚ ਕੰਮ ਕਰਨ ਲਈ ਹੋਵੇਗੀ ਕੁਲ 24 ਵਲੰਟੀਅਰ ਭਰਤੀ ਕੀਤੇ ਜਾਣਗੇ । ਚੁਣੇ ਗਏ ਵਲੰਟੀਅਰਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਉੱਕਾ ਪੁੱਕਾ ਮਾਣ ਭੱਤਾ ਦਿੱਤਾ ਜਾਵੇਗਾ। ਉਮੀਦਵਾਰ ਬਲਾਕ ਜ਼ਿਲ੍ਹਾ ਜਲੰਧਰ ਨਾਲ ਹੀ ਸਬੰਧਿਤ ਹੋਣਾ ਚਾਹੀਦਾ ਹੈ । ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 08 ਮਾਰਚ 2021 ਹੈ।