ਸਰਕਾਰ ਨੇ ਵਿੱਤੀ ਸਾਲ 2019-20 ਲਈ ਜੀਐਸਟੀ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਮਾਰਚ ਤਕ ਵਧਾਈ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਨੇ ਵਿੱਤੀ ਸਾਲ 2019-20 ਲਈ ਜੀਐਸਟੀ ਰਿਟਰਨ ਭਰਨ ਦੀ ਆਖ਼ਰੀ ਤਰੀਕ 31 ਮਾਰਚ ਤਕ ਵਧਾਈ

image


ਨਵੀਂ ਦਿੱਲੀ, 28 ਫ਼ਰਵਰੀ: ਸਰਕਾਰ ਨੇ ਵਿੱਤ ਸਾਲ 2019- 20 ਲਈ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਦੀ ਸਾਲਾਨਾ ਰਿਟਰਨ ਦਾਇਰ ਕਰਨ ਦੀ ਆਖ਼ਰੀ ਤਰੀਕ ਐਤਵਾਰ ਨੂੰ  31 ਮਾਰਚ ਤਕ ਵਧਾ ਦਿਤੀ ਹੈ | ਪਹਿਲਾਂ ਇਹ ਅੰਤਮ ਤਰੀਕ 31 ਦਸੰਬਰ 2020 ਤੋਂ ਵਧਾ ਕੇ 28 ਫ਼ਰਵਰੀ 2021 ਤਕ ਕੀਤੀ ਗਈ ਸੀ | ਵਿੱਤ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮਾਂ ਸੀਮਾ ਦੇ ਅੰਦਰ ਰਿਟਰਨ ਜਮ੍ਹਾਂ ਕਰਨ ਵਿਚ ਟੈਕਸਦਾਤਾਵਾਂ ਨੂੰ  ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਸਰਕਾਰ ਨੇ ਜੀਐਸਟੀ ਰਿਟਰਨ -9 ਅਤੇ ਜੀਐਸਟੀ ਰਿਟਰਨ -9 ਸੀ ਨੂੰ  2019-20 ਲਈ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਵਧਾ ਦਿਤੀ ਹੈ | ਇਹ ਵਾਧਾ ਸਮਾਂ ਸੀਮਾ ਵਿਚ ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਕੀਤਾ ਗਿਆ ਹੈ |               (ਪੀ.ਟੀ.ਆਈ)