ਸਿੰਘੂ ਬਾਰਡਰ 'ਤੇ ਵਧਣ ਲੱਗੀ ਕਿਸਾਨਾਂ ਦੀ ਗਿਣਤੀ, ਔਰਤਾਂ ਜ਼ਿਆਦਾ ਸਰਗਰਮ
ਸਿੰਘੂ ਬਾਰਡਰ 'ਤੇ ਵਧਣ ਲੱਗੀ ਕਿਸਾਨਾਂ ਦੀ ਗਿਣਤੀ, ਔਰਤਾਂ ਜ਼ਿਆਦਾ ਸਰਗਰਮ
ਨਵੀਂ ਦਿੱਲੀ, 28 ਫ਼ਰਵਰੀ (ਚੰਨ) : ਭਾਵੇਂ 26 ਜਨਵਰੀ ਦੀ ਹਿੰਸਾ ਤੋਂ ਇਕ ਵਾਰ ਇਹ ਜਾਪਣ ਲੱਗ ਪਿਆ ਸੀ ਕਿ ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਗਿਣਤੀ ਘਟਣ ਲੱਗ ਪਈ ਹੈ | ਇਸ ਦੇ ਨਾਲ ਹੀ ਨੈਸ਼ਨਲ ਮੀਡੀਆ ਦੇ ਗ਼ਲਤ ਪ੍ਰਚਾਰ ਨੇ ਵੀ ਇਹ ਭਰਮ ਫੈਲਾ ਦਿਤਾ ਸੀ ਕਿ ਕਿਸਾਨ ਮੋਰਚਾ ਛੱਡ ਕੇ ਆ ਰਹੇ ਹਨ ਪਰ ਜਦੋਂ ਇਹ ਸਾਰਾ ਕੁੱਝ ਪਤਾ ਪੰਜਾਬ ਅੰਦਰ ਬੈਠੇ ਕਿਸਾਨ ਹਿਤੈਸ਼ੀਆਂ ਨੂੰ ਲੱਗਾ ਤਾਂ ਹੁੰਮ-ਹੁੰਮ ਕੇ ਸਿੰਘੂ ਬਾਰਡਰ 'ਤੇ ਪਹੁੰਚਣ ਲੱਗ ਪਏ | ਅੰਜ ਦੀ ਸਥਿਤੀ ਇਹ ਹੈ ਕਿ ਸਿੰਘੂ ਬਾਰਡਰ 'ਤੇ ਫਿਰ ਪਹਿਲਾਂ ਵਰਗੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਤੇ ਕਿਸਾਨਾਂ ਦੀ ਗਿਣਤੀ ਦਿਨ-ਬ-ਦਿਨ ਵਧਣ ਲੱਗੀ ਹੈ | ਇਥੇ ਖ਼ਾਸ ਗੱਲ ਇਹ ਹੈ ਕਿ ਮੋਰਚੇ ਵਿਚ ਸ਼ਾਮਲ ਵਾਲੀ ਬਹੁ ਗਿਣਤੀ ਔਰਤਾਂ ਤੇ ਬੱਚਿਆਂ ਦੀ ਹੈ ਜਿਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਜਾ ਰਹੇ ਹਨ | ਇਥੇ ਗਰਮੀ ਤੋਂ ਬਚਣ ਲਈ ਕੂਲਰ ਲਗਾ ਦਿਤੇ ਗਏ ਹਨ | ਇੰਜ ਜਾਪਦਾ ਹੈ ਕਿ ਹੁਣ ਇਹ ਅੰਦੋਲਨ ਕਿਸਾਨ ਅੰਦੋਲਨ ਨਹੀਂ ਬਲਕਿ ਇਨਸਾਨ ਅੰਦੋਲਨ ਬਣ ਗਿਆ ਹੈ |
ਤਸਵੀਰਾਂ ਸਿੰਘੂ ਬਾਰਡਰ 1, 2