ਪਿੰਡ ਧਰਮਗੜ੍ਹ ਦੇ ਵਸਨੀਕ ਔਰਤਾਂ ਅਤੇ ਬੱਚਿਆਂ ਸਮੇਤ ਦਿੱਲੀ ਧਰਨੇ ਲਈ ਹੋਏ ਰਵਾਨਾ
ਪਿੰਡ ਧਰਮਗੜ੍ਹ ਦੇ ਵਸਨੀਕ ਔਰਤਾਂ ਅਤੇ ਬੱਚਿਆਂ ਸਮੇਤ ਦਿੱਲੀ ਧਰਨੇ ਲਈ ਹੋਏ ਰਵਾਨਾ
image
ਬਨੂੜ, 28 ਫ਼ਰਵਰੀ (ਅਵਤਾਰ ਸਿੰਘ): ਨਜ਼ਦੀਕ ਪਿੰਡ ਧਰਮਗੜ੍ਹ ਤੋਂ ਕਿਸਾਨ ਔਰਤਾਂ ਦਾ ਬੱਚਿਆਂ ਸਮੇਤ ਜਥਾ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਪਿੰਡ ਦੇ ਮਾਸਟਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਪਿੰਡ ਤੋਂ ਲਗਾਤਾਰ ਜਥੇ ਜਾ ਰਹੇ ਹਨ ਜੋ ਹਫ਼ਤੇ ਬਾਅਦ ਘਰ ਵਾਪਸ ਪਰਤਦੇ ਹਨ ਤੇ ਦੂਜਾ ਜਥਾ ਇਥੋਂ ਰਵਾਨਾ ਹੁੰਦਾ ਹੈ।
ਉਨ੍ਹਾਂ ਦਸਿਆ ਕਿ ਇਸ ਕਾਰਜ ਲਈ ਕਿਸਾਨ ਬਲਦੇਵ ਸਿੰਘ ਤੇ ਕਰਨੈਲ ਸਿੰਘ ਦਾ ਵੱਡਾ ਯੋਗਦਾਨ ਹੈ। ਜਿਨ੍ਹਾਂ ਦੀ ਅਗਵਾਈ ਹੇਠ ਲਗਾਤਾਰ ਪਿੰਡ ਵਾਸੀ ਦਿੱਲੀ ਕਿਸਾਨ ਅੰਦੋਲਨ ਵਿਚ ਔਰਤਾਂ ਤੇ ਬੱਚਿਆਂ ਸਮੇਤ ਹਾਜ਼ਰੀ ਭਰ ਰਹੇ ਹਨ। ਕੈਂਟਰ ਚਾਲਕ (ਮਾਲਕ) ਸ਼ਿੰਗਾਰਾ ਸਿੰਘ ਨੇ ਦਸਿਆ ਕਿ ਉਹ ਪਿੰਡ ਵਾਸੀਆਂ ਨੂੰ ਧਰਨੇ ਵਿਚ ਲੈ ਕੇ ਜਾਣ ਦੀ ਸੇਵਾ ਨਿਭਾਅ ਰਿਹਾ ਹੈ ਤੇ ਕਈ ਚੱਕਰ ਲਾ ਚੁੱਕਾ ਹੈ। ਉਨ੍ਹਾਂ ਦਸਿਆ ਕਿ ਜਦੋਂ ਤਕ ਧਰਨਾ ਜਾਰੀ ਰਹੇਗਾ ਉਹ ਪਿੰਡ ਵਾਸੀਆਂ ਨੂੰ ਧਰਨੇ ਵਿਚ ਲੈ ਕੇ ਜਾਣ ਦੀ ਸੇਵਾ ਨਿਭਾਉਂਦਾ ਰਹੇਗਾ।