ਭਾਰਤੀ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਕੁੱਟਮਾਰ, ਵਰ੍ਹਾਈਆਂ ਜਾ ਰਹੀਆਂ ਹਨ ਡਾਂਗਾਂ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਵਿਦਿਆਰਥੀਆਂ ਦੀ ਕੀਤੀ ਜਾ ਰਹੀ ਕੁੱਟਮਾਰ, ਵਰ੍ਹਾਈਆਂ ਜਾ ਰਹੀਆਂ ਹਨ ਡਾਂਗਾਂ

image


ਯੂਕਰੇਨ 'ਚ ਫਸੇ ਵਿਦਿਆਰਥੀ ਨੇ ਭੇਜੀ ਪੁਲਿਸ ਦੇ ਤਸ਼ੱਦਦ ਦੀ ਵੀਡੀਉ

ਰੋਮਾਨੀਆ, 28 ਫ਼ਰਵਰੀ : ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਯੂਕਰੇਨ ਦੀ ਪੁਲਿਸ ਬੇਰਹਿਮੀ ਕਰਨ 'ਤੇ ਉਤਰ ਆਈ ਹੈ | ਰੋਮਾਨੀਆ ਦੀ ਸਰਹੱਦ 'ਤੇ ਭਾਰਤੀ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ | ਇੰਨਾ ਹੀ ਨਹੀਂ ਵਿਰੋਧ ਕਰਨ 'ਤੇ ਲਾਠੀਚਾਰਜ ਵੀ ਕੀਤਾ ਜਾ ਰਿਹਾ ਹੈ | ਯੂਕਰੇਨ ਵਿਚ ਫਸੇ ਇਕ ਵਿਦਿਆਰਥੀ ਨੇ ਯੂਕਰੇਨ ਦੀ ਪੁਲਿਸ ਦੀ ਇਸ ਬੇਰਹਿਮੀ ਦੀ ਵੀਡੀਉ ਸ਼ੇਅਰ ਕੀਤੀ ਹੈ |
ਹਰਿਦੁਆਰ ਦੇ ਕਈ ਵਿਦਿਆਰਥੀ ਯੂਕਰੇਨ ਵਿਚ ਫਸੇ ਹੋਏ ਹਨ ਅਤੇ ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜੇ ਤਕ ਉਹ ਬਾਹਰ ਨਹੀਂ ਨਿਕਲ ਸਕੇ | ਐਤਵਾਰ ਨੂੰ  ਵੇਨੀਪਰੋ 'ਚ ਫਸੇ ਹਰਿਦੁਆਰ ਦੇ ਇਕ ਵਿਦਿਆਰਥੀ ਨੇ ਇਕ ਨਿਊਜ਼ ਏਜੰਸੀ ਨਾਲ ਇਕ ਵੀਡੀਉ ਸ਼ੇਅਰ ਕਰਦੇ ਹੋਏ ਕਿਹਾ ਕਿ ਰੋਮਾਨੀਆ ਦੀ ਸਰਹੱਦ 'ਤੇ ਭਾਰਤੀ ਵਿਦਿਆਰਥੀਆਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ, ਲੱਤਾਂ ਨਾਲ ਕੁਟਿਆ ਜਾ ਰਿਹਾ ਹੈ | ਵਿਦਿਆਰਥੀ ਨੇ ਦਾਅਵਾ ਕੀਤਾ ਕਿ ਇਹ ਵਿਦਿਆਰਥੀ
ਸਨਿਚਰਵਾਰ ਤੋਂ ਰੋਮਾਨੀਆ ਸਰਹੱਦ ਦੇ ਆਸ-ਪਾਸ ਫਸੇ ਹੋਏ ਹਨ | ਲੜਕੀ ਨੇ ਖ਼ੁਦ ਅਪਣੀ ਤਕਲੀਫ਼ ਬਿਆਨ ਕਰਦੇ ਹੋਏ ਦਸਿਆ ਕਿ ਭਾਰਤੀ ਦੂਤਘਰ ਵਲੋਂ ਉਸ ਨਾਲ ਅਜੇ ਤਕ ਕੋਈ ਸੰਪਰਕ ਨਹੀਂ ਕੀਤਾ ਗਿਆ | ਇਕ ਹੋਰ ਵਾਇਰਲ ਆਡੀਉ ਵਿਚ, ਭਾਰਤ ਦੀ ਇਕ ਮੈਡੀਕਲ ਵਿਦਿਆਰਥਣ ਯੂਕਰੇਨ ਦੀ ਪੁਲਿਸ ਦਾ ਵਹਿਸ਼ੀ ਚਿਹਰਾ ਉਜਾਗਰ ਕਰ ਰਹੀ ਹੈ, ਜਦੋਂਕਿ ਉਹ ਅਪਣੇ ਉਤੇ ਹੋ ਰਹੇ ਅਤਿਆਚਾਰਾਂ ਨੂੰ  ਬਿਆਨ ਕਰ ਰਹੀ ਹੈ |
  ਨਾਈਜੀਰੀਆ ਅਤੇ ਦਖਣੀ ਅਫ਼ਰੀਕਾ ਦੇ ਵਿਦਿਆਰਥੀਆਂ ਨੇ ਯੂਕਰੇਨ ਦੇ ਇਵਾਨੋ ਸ਼ਹਿਰ ਤੋਂ ਰੋਮਾਨੀਆ ਦੀ ਸਰਹੱਦ 'ਤੇ ਪਹੁੰਚੇ ਭਾਰਤੀ ਵਿਦਿਆਰਥੀਆਂ ਨਾਲ ਝਗੜਾ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਵਿਚੇ ਮਿਰਚ ਦਾ ਛਿੜਕਾਅ ਕੀਤਾ | ਜਿਸ ਕਾਰਨ ਭਗਦੜ ਵਿਚ ਕਈ ਬੱਚਿਆਂ ਦੇ ਫ਼ੋਨ ਅਤੇ ਹੋਰ ਸਮਾਨ ਗਵਾਚ ਜਾਣ ਕਾਰਨ ਕਈ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਕਾਰਨ ਪ੍ਰਵਾਰਕ ਮੈਂਬਰ ਚਿੰਤਤ ਹਨ | (ਏਜੰਸੀ)