Punjab News: ਖੰਨਾ ਵਿਚ ਨਸ਼ਾ ਤਸਕਰ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

62 ਸਾਲਾ ਭਜਨ ਸਿੰਘ ਕੋਲੋਂ 2017 ਵਿਚ ਬਰਾਮਦ ਹੋਈ ਸੀ 60 ਕਿੱਲੋ ਭੁੱਕੀ

Drug trafficker in Khanna sentenced to 10 years jail

Punjab News: ਪੰਜਾਬ ਵਿਚ ਨਸ਼ਾ ਤਸਕਰੀ ਨੂੰ ਲੈ ਕੇ ਜਿਥੇ ਸਰਕਾਰ ਅਤੇ ਪੁਲਿਸ ਸਖ਼ਤ ਰਵੱਈਆ ਅਪਣਾ ਰਹੀ ਹੈ, ਉਥੇ ਹੀ ਅਦਾਲਤਾਂ ਵੀ ਤਸਕਰਾਂ ਨੂੰ ਸਖ਼ਤ ਸਜ਼ਾਵਾਂ ਦੇ ਰਹੀਆਂ ਹਨ। ਤਾਜ਼ਾ ਮਾਮਲੇ 'ਚ ਖੰਨਾ ਦੇ ਥਾਣਾ ਮਲੌਦ 'ਚ ਸਾਲ 2017 'ਚ ਦਰਜ ਹੋਏ ਭੁੱਕੀ ਤਸਕਰੀ ਦੇ ਮਾਮਲੇ 'ਚ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਪਾਇਲ ਵਾਸੀ 62 ਸਾਲਾ ਭਜਨ ਸਿੰਘ ਵਜੋਂ ਹੋਈ ਹੈ।

6 ਜੁਲਾਈ 2017 ਨੂੰ ਪੁਲਿਸ ਪਾਰਟੀ ਨੇ ਨਹਿਰ ਪੁਲ ਜਗੇੜਾ 'ਤੇ ਸ਼ੱਕ ਦੇ ਆਧਾਰ 'ਤੇ ਇਕ ਕਾਰ ਨੂੰ ਰੋਕਿਆ ਸੀ। ਇਸ ਕਾਰ 'ਚ ਪਾਇਲ ਵਾਸੀ ਭਜਨ ਸਿੰਘ ਜਾ ਰਿਹਾ ਸੀ। ਤਲਾਸ਼ੀ ਲੈਣ 'ਤੇ ਕਾਰ 'ਚੋਂ 30 ਕਿੱਲੋ ਭੁੱਕੀ ਦੀਆਂ ਦੋ ਬੋਰੀਆਂ ਬਰਾਮਦ ਹੋਈਆਂ। ਕੁੱਲ 60 ਕਿੱਲੋ ਭੁੱਕੀ ਬਰਾਮਦ ਕੀਤੀ ਗਈ। ਜਿਸ ਤੋਂ ਬਾਅਦ ਦੋਸ਼ੀ ਭਜਨ ਸਿੰਘ ਨੂੰ ਲੁਧਿਆਣਾ ਜੇਲ ਭੇਜ ਦਿਤਾ ਗਿਆ ਅਤੇ ਬਾਅਦ 'ਚ ਉਹ ਜ਼ਮਾਨਤ 'ਤੇ ਬਾਹਰ ਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਮਾਮਲੇ ਦੀ ਸੁਣਵਾਈ ਲੁਧਿਆਣਾ ਸੈਸ਼ਨ ਕੋਰਟ ਵਿਚ ਚੱਲ ਰਹੀ ਸੀ। ਸੁਣਵਾਈ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਭਜਨ ਸਿੰਘ ਨੂੰ ਦੋਸ਼ੀ ਮੰਨਦਿਆਂ 10 ਸਾਲ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਥਾਣਾ ਮਲੌਦ ਦੀ ਪੁਲਿਸ ਵਲੋਂ ਮੁਲਜ਼ਮ ਭਜਨ ਸਿੰਘ ਦਾ ਮੈਡੀਕਲ ਕਰਵਾਉਣ ਮਗਰੋਂ ਉਸ ਨੂੰ ਲੁਧਿਆਣਾ ਜੇਲ ਵਿਚ ਬੰਦ ਕਰ ਦਿਤਾ ਗਿਆ।

ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਸਿਰਫ਼ ਤਸਕਰਾਂ ਨੂੰ ਫੜਨ ਅਤੇ ਕੇਸ ਦਰਜ ਕਰਨ ਤਕ ਸੀਮਤ ਨਹੀਂ ਹੈ। ਤਸਕਰਾਂ ਨੂੰ ਅਦਾਲਤ ਵਿਚ ਠੋਸ ਸਬੂਤ ਪੇਸ਼ ਕਰਕੇ ਸਜ਼ਾਵਾਂ ਦਿਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਲੰਮਾ ਸਮਾਂ ਜੇਲ ਦੀ ਸਜ਼ਾ ਭੁਗਤਣੀ ਪਵੇ ਅਤੇ ਕਾਨੂੰਨ ਦੀ ਤਾਕਤ ਦਾ ਪਤਾ ਲੱਗ ਸਕੇ।

(For more Punjabi news apart from Punjab News: Drug trafficker in Khanna sentenced to 10 years jail, stay tuned to Rozana Spokesman)