ਵਿਆਹ ਦੌਰਾਨ ਹਵਾਈ ਫਾਇਰਿੰਗ ਦੇ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ, ਅਸਲਾ ਐਕਟ ਤਹਿਤ ਮਾਮਲਾ ਦਰਜ
ਦੋਸ਼ੀਆਂ ਦੀ ਹੋਈ ਪਛਾਣ, ਜਲਦ ਕੀਤੀ ਜਾਵੇਗੀ ਪੁੱਛਗਿੱਛ : ਪੁਲਿਸ ਅਧਿਕਾਰੀ
Major police action in case of aerial firing during wedding, case registered under Arms Act
ਹਥਿਆਰਾਂ ਦੇ ਦਿਖਾਵੇ ਲਈ ਗੁਰਦਾਸਪੁਰ ਵਿਚ ਇਕ ਵਿਆਹ ਦੌਰਾਨ ਪਾਰਕਿੰਗ ਵਿਚ ਹਵਾਈ ਫਾਇਰ ਕਰਦਿਆਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਵਿਆਹ ਦੌਰਾਨ ਕੀਤੀ ਹਵਾਈ ਫਾਇਰਿੰਗ ਦੇ ਮਾਮਲੇ ’ਚ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਹੈ।
ਇਸ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਜਲਦ ਉਨ੍ਹਾਂ ਨੂੰ ਪੁੱਛਗਿੱਛ ਲਈ ਲਿਆਂਦਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇ ਕੋਈ ਵਿਆਹ ਸਮਾਗਮਾਂ ਵਿਚ ਹਾਵਾਈ ਫਾਇਰਿੰਗ ਕਰਦਾ ਪਾਇਆ ਗਿਆ ਤਾਂ ਉਸ ’ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।