1984 ਸਿੱਖ ਨਸਲਕੁਸ਼ੀ ਦੇ ਪੀੜਤ ਸੁਖਵਿੰਦਰ ਸਿੰਘ ਨੇ ਬਿਅਨਿਆ ਦਰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਦੋਸ਼ੀ ਸੱਜਣ ਕੁਮਾਰ ਨੂੰ ਫ਼ਾਂਸੀ ਦਿਉ, ਉਮਰ ਕੈਦ ਦੀ ਸਜ਼ਾ ਬਹੁਤ ਘੱਟ ਹੈ

Sukhwinder Singh, a victim of the 1984 Sikh genocide, expresses his pain

1984 ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਪੀੜਤ ਸਿੱਖ ਪਰਿਵਾਰ ਕਹਿ ਰਹੇ ਹਨ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਨਹੀਂ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਅਸੀਂ 41 ਸਾਲ ਇਸ ਫ਼ੈਸਲੇ ਦੀ ਉਡੀਕ ਕੀਤੀ ਪਰ ਫਿਰ ਵੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ।

ਇਸ ਮੁੱਦੇ ’ਤੇ ਰੋਜ਼ਾਨਾ ਸਪੋਸਕਮੈਨ ਦੀ ਟੀਮ ਨਾਲ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੋ 41 ਸਾਲ ਪਹਿਲਾਂ ਯਮੁਨਾਨਗਰ ਤੋਂ ਉਜੜ ਕੇ ਆਏ ਸਨ ਤੇ ਹੁਣ ਮੋਹਾਲੀ ਵਿਚ ਰਹਿ ਰਹੇ ਹਨ, ਨੇ ਕਿਹਾ ਕਿ ਸੱਜਣ ਕੁਮਾਰ ਦੀ ਉਮਰ ਵੀ ਬਹੁਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ 41 ਸਾਲ ਕਿਸ ਨੇ ਬਿਤਾਏ ਹਨ ਕੋਰਟਾਂ ਨੇ ਜਿਨ੍ਹਾਂ ਨੇ ਉਸ ਵਖ਼ਤ ਤਾਲੇ ਲਗਾ ਦਿਤੇ ਸੀ ਜਾਂ ਫਿਰ ਸਰਕਾਰਾਂ ਨੇ ਜਿਨ੍ਹਾਂ ਨੇ ਰਾਜਭਾਗ ਭੋਗਿਆ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਿੱਖਾਂ ਨੂੰ ਇਨਸਾਫ਼ ਦਿਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਤੀਜੀ ਟਰਮ ਹੈ ਤੇ ਪਹਿਲਾਂ ਅਟਲਵਿਹਾਰੀ ਵਾਜਪਾਈ ਨੇ ਇਕ ਟਰਮ ਹਢਾਈ ਸੀ। ਉਨ੍ਹਾਂ ਕਿਹਾ ਕਿ ਨਰਸੀਮਾ ਰਾਓ ਦੀ ਕਾਂਗਰਸ ਸਰਕਾਰ ਨਾਲ ਹੋਰ ਕਈ ਬੰਦਿਆਂ ਨੇ ਜੋਆਇੰਟ ਸਮਰਥਨ ਕੀਤਾ ਸੀ, ਜਿਨ੍ਹਾਂ ਵਿਚ ਸਾਡੇ ਨਲਾਇਕ ਅਕਾਲੀ ਲੀਡਰ ਵੀ ਸੀ ਜਿਹੜੇ ਬਿਨਾਂ ਸ਼ਰਤ ਤੋਂ ਸਮਝੌਤੇ ਕਰਦੇ ਸੀ।

 

ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਸਾਡੇ ਦੇਸ਼ ਦੀਆਂ ਅਦਾਲਤਾਂ 41 ਸਾਲ ਬਾਅਦ ਸਜਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਜਾਜਤ ਦਿਉ ਮੈਂ ਇਨ੍ਹਾਂ ਦੋਸ਼ੀਆਂ ਨੂੰ ਜਿੰਦਾ ਸਾੜ ਕੇ ਸਜ਼ਾ ਦੇਵਾਂਗਾ ਤੇ ਮਨੂੰ ਚਾਹੇ 41 ਸਾਲ ਦੀ ਬਜਾਏ 20 ਸਾਲ ਬਾਅਦ ਸਜਾ ਦੇ ਦਿਉ ਮੈਂ ਸਜ਼ਾ ਭੁਗਤ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਦਵਾਉਣ ’ਤੇ ਸਿਰਫ਼ ਸਿਆਸਤਾਂ ਹੀ ਹੋਈਆਂ ਹਨ ਤੇ ਆਪਣੀਆਂ ਰੋਟੀਆਂ ਸੇਕੀਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਨਵੰਬਰ 1984 ਨੂੰ ਦਿੱਲੀ ਤੋਂ ਉਜੜ ਕੇ 32 ਤੋਂ 35 ਹਜ਼ਾਰ ਪਰਿਵਾਰ ਪੰਜਾਬ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਪਰਿਵਾਰਾਂ ਨੂੰ ਨਾ ਕਿਸੇ ਨੇ ਸੰਭਾਲਿਆ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਸਿੱਖਾਂ ਦਾ ਹੱਥ ਫੜਿਆ।