ਵਰਦਾਨ ਹਸਪਤਾਲ ’ਚ ਗੋਲੀ ਚਲਾਉਣ ਦੇ ਮਾਮਲੇ ’ਚ ਪੁਲਿਸ ਕਮਿਸ਼ਨਰ ਦੀ ਸਖ਼ਤ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਡਲ ਟਾਊਨ ਦੇ ACP ਪਰਮਿੰਦਰ ਸਿੰਘ ਤੇ ਥਾਣਾ ਨੰ. 6 ਦੇ SHO ਰਵਿੰਦਰ ਸਿੰਘ ਮੁਅੱਤਲ

Police Commissioner takes strict action in Vardan Hospital firing case

ਜਲੰਧਰ : ਜਲੰਧਰ ਸ਼ਹਿਰ ਵਿਚ ਗੋਲ਼ੀਆਂ ਚਲਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮੋਤਾ ਸਿੰਘ ਵਿੱਚ ਸਥਿਤ ਵਰਦਾਨ ਮੈਡੀਕਲ ਸੈਂਟਰ 'ਤੇ ਫਾਇਰਿੰਗ ਮਾਮਲੇ ’ਚ ਪੁਲਿਸ ਕਮਿਸ਼ਨਰ ਨੇ ਸਖਤ ਕਾਰਵਾਈ ਕਰਦੇ ਹੋਏ ਦੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਇਸ ਮਾਮਲੇ ਵਿੱਚ ਏ. ਸੀ. ਪੀ. ਮਾਡਲ ਟਾਊਨ ਪਰਮਿੰਦਰ ਸਿੰਘ ਅਤੇ ਥਾਣਾ 6 ਦੇ ਐੱਸ. ਐੱਚ. ਓ. ਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕੀਤੀ ਹੈ।

ਹੈਰਾਨੀ ਦੀ ਗੱਲ ਹੈ ਕਿ ਬੀਤੇ ਦਿਨੀਂ ਸੰਤੋਖਪੁਰਾ 'ਚ ਇਕ ਡਾਕਟਰ ਦੇ ਘਰ 'ਤੇ ਗੋਲ਼ੀਆਂ ਚਲਾਈਆਂ ਗਈਆਂ ਸਨ। ਇਸ ਗੋਲ਼ੀਬਾਰੀ ਮਾਮਲੇ 'ਚ ਕਿਸੇ ਵੀ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਦਕਿ ਮਾਡਲ ਟਾਊਨ ਦੇ ਵਰਦਾਨ ਮੈਡੀਕਲ ਸੈਂਟਰ ਵਿੱਚ ਗੋਲ਼ੀਬਾਰੀ ਲਈ ਦੋ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਅਜਿਹੇ ਵਿਚ ਹੁਣ ਵੇਖਣਾ ਇਹ ਹੈ ਕਿ ਨਾਰਥ ਦੀ ਘਟਨਾ ਨੂੰ ਲੈ ਕੇ ਕੀ ਉਥੋਂ ਦੇ ਅਧਿਕਾਰੀਆਂ 'ਤੇ ਵੀ ਗਾਜ ਡਿੱਗੇਗੀ।