ਸੁੰਡਰਾਂ ਨਦੀ 'ਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਡਰੇਨੇਜ ਵਿਭਾਗ ਦਾ ਛਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਜਾਇਜ਼ ਮਾਈਨਿੰਗ ਨੂੰ ਰੋਕਣ ਦਾ ਕੰਮ ਮਾਈਨਿੰਗ ਵਿਭਾਗ ਦਾ ਹੁੰਦਾ ਹੈ ਪਰ ਏਸੀ ਕਮਰੀਆਂ 'ਚ ਬੈਠੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਗਰਮੀ ਦੇ ਦਿਨਾਂ 'ਚ ਲਗਦਾ ਕੰਮਕਾਰ

Drainage

 

ਡੇਰਾਬੱਸੀ, 30 ਜੁਲਾਈ (ਗੁਰਜੀਤ ਈਸਾਪੁਰ) : ਨਾਜਾਇਜ਼ ਮਾਈਨਿੰਗ ਨੂੰ ਰੋਕਣ ਦਾ ਕੰਮ ਮਾਈਨਿੰਗ ਵਿਭਾਗ ਦਾ ਹੁੰਦਾ ਹੈ ਪਰ ਏਸੀ ਕਮਰੀਆਂ 'ਚ ਬੈਠੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਗਰਮੀ ਦੇ ਦਿਨਾਂ 'ਚ ਲਗਦਾ ਕੰਮਕਾਰ ਜਿਆਦਾ ਹੋਣ ਕਰਨ ਬਾਹਰ ਫਿਲਡ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਕੋਈ ਇਲਮ ਹੀ ਨਹੀ ਹੈ। ਪਰ  ਦੂਜੇ ਪਾਸੇ ਡੇਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਡਿਉਂਟੀ ਦੀ ਜਿਮੇਂਵਾਰੀ ਬਾਖੁਬੀ ਨਿਭਾਕੇ ਹੋਏ ਪਿੰਡ ਸੁੰਡਰਾਂ 'ਚ ਚੱਲ ਰਹੀ ਨਾਜਾਇੰਜ਼ ਮਾਈਨਿੰਗ 'ਤੇ ਛਾਪਾ ਮਾਰ ਕੇ ਵੱਡੇ ਪੱਧਰ ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਵੱਲੋਂ 6 ਦੇ ਕਰੀਬ ਪੌਕਲੈਨ ਅਤੇ ਜੇ.ਸੀ.ਬੀ. ਮਸ਼ੀਨਾਂ ਅਤੇ ਦਰਜਨਾਂ ਟਿੱਪਰਾਂ ਅਤੇ ਟਰਾਲੀਆਂ ਨੂੰ ਰੰਗੇ ਹੱਥੀ ਰੇਤ ਅਤੇ ਮਿੱਟੀ ਚੋਰੀ ਕਰਦੇ ਫੜਿਆ ਹੈ। ਡਰੇਨਜ਼ ਵਿਭਾਗ ਦੀ ਇਸ ਕਾਰਵਾਈ 'ਤੇ ਮਾਈਨਿੰਗ ਵਿਭਾਗ ਦੀ ਕਿਰਕਿਰੀ ਹੋ ਰਹੀ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਰੇਨੇਜ਼ ਵਿਭਾਗ ਦੇ ਐਕਸੀਅਨ ਦਵਿੰਦਰ ਸਿੰਘ ਨੇ ਦੱਸਿਆ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹਲਕਾ ਡੇਰਾਬਸੀ ਵਿੱਚ ਲੰਘਦੀਆਂ ਨਦੀਆਂ ਵਿੱਚੋਂ ਖੁੱਲ੍ਹੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜਦੋਂਕਿ ਨਿਯਮ ਮੁਤਾਬਕ ਮੌਨਸੂਨ ਦੇ ਮੌਸਮ ਦੌਰਾਨ ਮਾਈਨਿੰਗ ਕਰਨ ਤੇ ਪੂਰੀ ਤਰਾਂ ਪਾਬੰਦੀ ਹੈ। ਸੂਚਨਾ ਮਿਲਣ ਤੇ ਵਿਭਾਗ ਦੇ ਜੇ.ਈ. ਨਰਿੰਦਰ ਕੁਮਾਰ ਅਤੇ ਨਿਸ਼ਾਂਤ ਗਰਗ ਨੇ ਮੌਕੇ ਤੇ ਜਾ ਦੇਖਿਆ ਕਿ ਸੁੰਡਰਾ ਨਦੀ ਅਤੇ ਨੇੜਲੀਆਂ ਨਿੱਜੀ ਕਿਸਾਨਾਂ ਦੀ ਜ਼ਮੀਨਾਂ ਵਿੱਚ ਛੇ ਪੌਕਲੈਨ ਅਤੇ ਜੇ.ਸੀ.ਬੀ. ਮਸ਼ੀਨਾਂ ਨਾਲ 10 ਤੋਂ 12 ਟਿੱਪਰਾਂ ਤੇ ਟਰਾਲੀਆਂ ਦੀ ਮਦਦ ਨਾਲ ਰੇਤ ਅਤੇ ਮਿੱਟੀ ਦੀ ਚੋਰੀ ਕੀਤੀ ਜਾ ਰਹੀ ਸੀ। ਵਿਭਾਗ ਵੱਲੋਂ ਛਾਪਾ ਮਾਰਨ ਤੇ ਮੌਕੇ ਤੇ ਭਾਜੜਾਂ ਪੈ ਗਈਆਂ ਅਤੇ ਚਾਲਕ ਮਸ਼ੀਨਾਂ ਨੂੰ ਮੌਕੇ ਤੇ ਛੱਡ ਕੇ ਫ਼ਰਾਰ ਹੋ ਗਏ ਜਦਕਿ ਟਿੱਪਰ ਚਾਲਕ ਵਾਹਨਾਂ ਸਮੇਤ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਅਧਿਕਾਰੀਆਂ ਵੱਲੋਂ ਚਾਰ ਟਿੱਪਰਾਂ ਦੇ ਨੰਬਰ ਅਤੇ ਮੌਕੇ ਤੇ ਫੜੀ ਗਈਆਂ ਛੇ ਪੌਕਲੈਨ ਅਤੇ ਜੇ.ਸੀ.ਬੀ. ਮਸ਼ੀਨਾਂ ਦੀ ਫੋਟੋਆਂ ਖਿੱਚ ਕੇ ਲਿਖਤੀ ਸ਼ਿਕਾਇਤ ਪੁਲੀਸ ਨੂੰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਸਥਾਨਕ ਪੁਲੀਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਬੇਖ਼ਬਰ ਹਨ। ਪਿੰਡ ਸੁੰਡਰਾ ਦੇ ਜਿਸ ਘਾਟ ਤੇ ਮਾਈਨਿੰਗ ਹੋ ਰਹੀ ਸੀ ਉਸਦੀ ਹਾਲੇ ਤੱਕ ਬੋਲੀ ਹੀ ਨਹੀ ਕੀਤੀ ਜਿਸ ਤੋਂ ਸਪਸ਼ਟ ਹੈ ਕਿ ਇਹ ਮਾਈਨਿੰਗ ਪੂਰੀ ਤਰਾਂ ਨਾਜਾਇਜ਼ ਤਰੀਕੇ ਨਾਲ ਕੀਤੀ ਜਾ ਰਹੀ ਹੈ।  

 

 


ਡਰੇਨੇਜ਼ ਵਿਭਾਗ ਨੇ ਮਾਈਨਿੰਗ ਵਿਭਾਗ ਨੂੰ ਕਰਵਾਇਆ ਜਾਣੂ
ਵਿਭਾਗ ਦੇ ਐਕਸੀਅਨ ਨੇ ਦੱਸਿਆ ਕਿ ਉਨ੍ਹਾਂ ਸਥਾਨਕ ਪੁਲਿਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ. ਮੁਹਾਲੀ ਕੁਲਦੀਪ ਸਿੰਘ ਚਾਹਲ, ਵਿਜੀਲੈਂਸ ਵਿਭਾਗ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਹੈ। ਡਰੇਨੇਜ਼ ਵਿਭਾਗ ਵੱਲੋਂ ਹਲਕੇ ਵਿੱਚ ਨਾਜਾਇਜ਼ ਮਾਈ ਨਿੰਗ ਤੇ ਹੁਣ ਪੂਰੀ ਮੁਸਤੈਦੀ ਰੱਖੀ ਜਾਏਗੀ।
ਕਿ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਡਰੇਨੇਜ਼ ਵਿਭਾਗ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਸੇ ਦਾ ਨਾਂਅ ਨਹੀ ਲਿਖਿਆ ਹੈ ਸਗੋਂ ਟਿੱਪਰਾਂ ਦੇ ਨੰਬਰਾਂ ਤੋਂ ਮਾਲਕਾਂ ਦੀ ਪਛਾਣ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ।
ਕੀ ਕਹਿਣਾ ਹੈ ਜੀ.ਐਮ.
ਮਾਈਨਿੰਗ ਵਿਭਾਗ ਦਾ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੀ.ਐਮ. ਚਮਨ ਲਾਲ ਨੇ ਕਿਹਾ ਕਿ ਡਰੇਨੇਜ਼ ਵਿਭਾਗ ਤੋਂ ਸੂਚਨਾ ਮਿਲਣ ਮਗਰੋਂ ਪੁਲੀਸ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਮਾਈਨਿੰਗ ਤੇ ਪੂਰੀ ਤਰਾਂ ਪਾਬੰਦੀ ਲੱਗੀ ਹੋਈ ਹੈ ਤੇ ਉੱਕਤ ਘਾਟ ਦੀ ਬੋਲੀ ਨਹੀ ਕੀਤੀ ਗਈ।
ਫੋਟੋ ਕੈਪਸ਼ਨ-
ਸੁੰਡਰਾ ਨਦੀ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਤਸਵੀਰ।