ਹੁੰਮਸ ਤੋਂ ਬਾਅਦ ਪਟਿਆਲੇ 'ਚ ਮੀਂਹ ਨਾਲ ਲੋਕਾਂ ਨੂੰ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਕਾਰਨ ਆਮ ਲੋਕਾਂ ਦਾ ਗਰਮੀ ਵਿਚ ਜਿਉਣਾ ਮੁਹਾਲ ਹੋਇਆ ਪਿਆ ਸੀ, ਉਥੇ ਹੀ ਪਸ਼ੂ ਪੰਛੀਆ ਨੂੰ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ

Rain

 

ਪਟਿਆਲਾ, 30 ਜੁਲਾਈ (ਰਣਜੀਤ ਰਾਣਾ ਰੱਖੜਾ): ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਕਾਰਨ ਆਮ ਲੋਕਾਂ ਦਾ ਗਰਮੀ ਵਿਚ ਜਿਉਣਾ ਮੁਹਾਲ ਹੋਇਆ ਪਿਆ ਸੀ, ਉਥੇ ਹੀ ਪਸ਼ੂ ਪੰਛੀਆ ਨੂੰ ਵੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਥੇ ਸ਼ਾਹੀ ਸ਼ਹਿਰ ਪਟਿਆਲਾ ਅੰਦਰ ਹੋਈ ਇਕ ਦਮ ਤੇਜ਼ ਬਾਰਿਸ਼ ਨੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ। ਮੀਂਹ ਦੇ ਇਕ ਦਮ ਆਉਣ ਨਾਲ ਲੋਕਾਂ ਵਿਚ ਖ਼ੁਸ਼ੀ ਮਹਿਸੂਸ ਕੀਤੀ ਗਈ, ਕਿਉਂਕਿ ਪਿਛਲੇ 2 ਹਫ਼ਤਿਆਂ ਤੋਂ ਬੱਦਲਵਾਈ ਤਾਂ ਰਹੀ ਪਰ ਬਾਰਿਸ਼ ਲੋਕਾਂ ਨੂੰ ਦੇਖਣ ਨੂੰ ਨਾ ਮਿਲੀ। ਪਈ ਹੁੰਮਸ ਨੇ ਲੋਕਾਂ ਦੇ ਪਸੀਨੇ ਛੂਡਾ ਰੱਖੇ ਸਨ, ਜਿਸ ਕਾਰਨ ਲੋਕਾਂ ਨੂੰ ਘਰੋਂ ਨਿਕਲਣਾ ਬੇਹੱਦ ਹੀ ਔਖਾ ਹੋਇਆ ਪਿਆ ਸੀ ਪਰ ਅੱਜ ਪਈ ਬਾਰਿਸ਼ ਨੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਕਰਵਾਈ ਹੈ। ਇਸ ਬਾਰਿਸ਼ ਨਾਲ ਜਿਥੇ ਝੋਨੇ ਦੀ ਫ਼ਸਲ ਨੂੰ ਫਾਇਦਾ ਪੁੱਜੇਗਾ, ਉਥੇ ਹੀ ਪੌਦਿਆਂ ਨੂੰ ਵੀ ਲਾਭ ਮਿਲਿਆ ਹੈ, ਕਿਉਂਕਿ ਗਰਮੀ ਕਾਰਨ ਪੌਦਿਆਂ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਰ ਕੇ ਸੁਕਦੇ ਜਾ ਰਹੇ ਸਨ ਪਰ ਕੁਦਰਤ ਵਲੋਂ ਬਰਸੀ ਇਸ ਬਾਰਿਸ਼ ਨੇ ਵਾਤਾਵਰਣ ਇਕ ਦਮ ਸਾਫ਼ ਸੁਥਰਾ ਕਰ ਦਿਤਾ ਹੈ।