ਸ਼੍ਰੀ ਹਰਿਮੰਦਰ ਸਾਹਿਬ 'ਚ ਸ਼ੁਰੂ ਹੋਏ ਈਕੋ-ਫਰੈਂਡਲੀ ਲਿਫ਼ਾਫ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਲਿਫਾਫੇ ਆਲੂ ਤੇ ਮੱਕੀ ਦੇ ਸੀਰੇ ਨਾਲ ਤਿਆਰ ਕੀਤੇ ਗਏ ਹਨ ਜੋ ਤਿੰਨ ਮਹੀਨੇ ਬਾਅਦ ਅਪਣੇ ਆਪ ਖੁਦ ਖਤਮ ਹੋ ਜਾਂਦੇ ਹਨ।

Eco-Friendly Envelopes Launched in Sri Harmandir Sahib

ਅੰਮ੍ਰਿਤਸਰ: ਵਾਤਾਵਰਨ ਦੀ ਸ਼ੁੱਧਤਾ ਲਈ ਐਸਜੀਪੀਸੀ ਨੇ ਅੱਜ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨਾਲ ਮਿਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਈਕੋ ਫਰੈਂਡਲੀ ਲਿਫ਼ਾਫ਼ਿਆਂ ਨੂੰ ਸ਼ੁਰੂ ਕੀਤਾ ਗਿਆ। ਇਹ ਲਿਫਾਫੇ ਆਲੂ ਤੇ ਮੱਕੀ ਦੇ ਸੀਰੇ ਨਾਲ ਤਿਆਰ ਕੀਤੇ ਗਏ ਹਨ ਜੋ ਤਿੰਨ ਮਹੀਨੇ ਬਾਅਦ ਅਪਣੇ ਆਪ ਖੁਦ ਖਤਮ ਹੋ ਜਾਂਦੇ ਹਨ।

ਇਸ ਸਬੰਧੀ ਐਸਜੀਪੀਸੀ ਦੇ ਚੀਫ ਸੈਕਟਰੀ ਡਾ. ਰੂਪ ਸਿੰਘ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਇਸ ਯੋਜਨਾ ਬਾਰੇ ਖੁਲਾਸਾ ਕੀਤਾ ਹੈ। ਬਾਅਦ ਵਿੱਚ ਅੱਜ ਇਨ੍ਹਾਂ ਲਿਫ਼ਾਫ਼ਿਆਂ ਨੂੰ ਇੱਥੇ ਲਾਂਚ ਕੀਤਾ ਗਿਆ।

ਉਨ੍ਹਾਂ ਨੇ ਦਸਿਆ ਕਿ ਇਨ੍ਹਾਂ ਲਿਫ਼ਾਫ਼ਿਆਂ ਦੀ ਪਹਿਲੀ ਖੇਪ ਵਿੱਚ ਕਰੀਬ ਦੋ ਕੁਇੰਟਲ ਲਿਫਾਫੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਮੁਹੱਈਆ ਕਰਾਏ ਗਏ, ਜਦਕਿ 18 ਕੁਇੰਟਲ ਲਿਫ਼ਾਫ਼ੇ ਸ਼੍ਰੋਮਣੀ ਕਮੇਟੀ ਵਲੋਂ ਖਰੀਦੇ ਗਏ। ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਹਰ ਮਹੀਨੇ ਕਰੀਬ 15 ਕੁਇੰਟਲ ਲਿਫ਼ਾਫ਼ਿਆਂ ਦੀ ਖਪਤ ਹੁੰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲਿਫ਼ਾਫ਼ਿਆਂ ਵਿਚੋਂ ਹੋਰ ਗੁਰਦੁਆਰਿਆਂ ਵਿਚ ਵੀ ਮੁਹੱਈਆ ਕੀਤੇ ਜਾਣਗੇ ਜਿਸ ਦੀ ਖਰੀਦ ਲਈ ਜਲਦੀ ਹੀ ਮੀਟਿੰਗ ਬੁਲਾ ਕੇ ਖਰਚਾ ਪਾਸ ਕੀਤਾ ਜਾਵੇਗਾ।