ਮੰਦਰ ਤੋਂ ਵਾਪਸ ਆ ਰਹੇ ਤਿੰਨ ਮੋਟਰਸਾਈਕਲ ਸਵਾਰ ਜ਼ਿੰਦਾ ਸੜੇ
ਸ਼ਾਮ ਚੌਰਾਸੀ, 31 ਜੁਲਾਈ (ਪ੍ਰਸ਼ੋਤਮ) : ਮਾਤਾ ਚਿੰਤਪੁਰਨੀ ਦੇ ਮੰਦਰ ਤੋਂ ਵਾਪਸ ਆ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ।
dead
ਸ਼ਾਮ ਚੌਰਾਸੀ, 31 ਜੁਲਾਈ (ਪ੍ਰਸ਼ੋਤਮ) : ਮਾਤਾ ਚਿੰਤਪੁਰਨੀ ਦੇ ਮੰਦਰ ਤੋਂ ਵਾਪਸ ਆ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਕਸਬਾ ਆਦਮਪੁਰ ਕੋਲ ਮੋਟਰਸਈਕਲ ਤੇ ਟੈਂਪੂ ਟਰੈਵਲਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਵਾਪਰਿਆ। ਮਰਨ ਵਾਲਿਆਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਤਿੰਨੋਂ ਆਦਮਪੁਰ ਦੇ ਸਦਰਾ ਮੁਹੱਲੇ ਦੇ ਰਹਿਣ ਵਾਲੇ ਸਨ। ਜਦ ਲੋਕ ਹਾਦਸੇ ਵਾਲੀ ਥਾਂ 'ਤੇ ਮਦਦ ਲਈ ਆਏ, ਉਦੋਂ ਤਕ ਤਿੰਨਾਂ ਦੇ ਸਰੀਰਾਂ ਨੂੰ ਅੱਗ ਲੱਗ ਚੁੱਕੀ ਸੀ ਤੇ ਤਿੰਨੋਂ ਜ਼ਿੰਦਾ ਸੜ ਗਏ। ਟੈਂਪੂ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਆਦਮਪੁਰ ਪੁਲਿਸ ਨੇ ਘਟਨਾ ਵਾਲੀ ਜਗਾ ਪਹੁੰਚ ਕੇ ਮ੍ਰਿਤਕਾਂ ਦੀਆ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਤੇ ਮਾਮਲੇ ਦੀ ਜਾਚ ਸ਼ੁਰੂ ਕਰ ਦਿਤੀ ਹੈ।