ਆਦਮਪੁਰ ਹਵਾਈ ਅੱਡੇ ਤੋਂ ਸਪਾਈਸਜੈੱਟ ਦੀਆਂ ਉਡਾਣਾਂ ਦੀ ਸਮਾਂ ਸਾਰਣੀ ਬਦਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਰ ਸ਼ਡਿਊਲ ਤਹਿਤ ਆਦਮਪੁਰ ਸਿਵਲ ਏਅਰਪੋਰਟ ਤੋਂ ਸਪਾਈਸਜੈੱਟ ਵਿਮਾਨ ਕੰਪਨੀ ਦੀ ਉਡਾਣ ਦੀ ਸਮਾਂ ਸਾਰਣੀ 'ਚ ਬਦਲਾਅ ਕੀਤਾ ਗਿਆ ਹੈ

Adampur Airport transfer travel time of SpiceJet

ਜਲੰਧਰ, (ਸਪੋਕਸਮੈਨ ਬਿਊਰੋ) : ਸਮਰ ਸ਼ਡਿਊਲ ਤਹਿਤ ਆਦਮਪੁਰ ਸਿਵਲ ਏਅਰਪੋਰਟ ਤੋਂ ਸਪਾਈਸਜੈੱਟ ਵਿਮਾਨ ਕੰਪਨੀ ਦੀ ਉਡਾਣ ਦੀ ਸਮਾਂ ਸਾਰਣੀ 'ਚ ਬਦਲਾਅ ਕੀਤਾ ਗਿਆ ਹੈ। ਨਵਾਂ ਸ਼ਡਿਊਲ ਐਤਵਾਰ 31 ਮਾਰਚ ਤੋਂ ਲਾਗੂ ਹੋ ਗਿਆ ਹੈ। ਸਪਾਈਸਜੈੱਟ ਦੀ ਉਡਾਣ ਸਵੇਰੇ 11.40 ਵਜੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰਿਆ ਕਰੇਗੀ। ਇਸ ਉਡਾਣ ਦਾ ਦਿੱਲੀ ਪਹੁੰਚਣ ਦਾ ਸਮਾਂ 12.55 ਰਹੇਗਾ। ਇਸ ਤੋਂ ਪਹਿਲਾਂ ਇਹ ਉਡਾਣ ਦਿੱਲੀ ਤੋਂ ਸਵੇਰੇ 10.05 ਵਜੇ ਆਦਮਪੁਰ ਤੋਂ ਉਡਾਣ ਭਰੇਗੀ ਤੇ 11.20 ਤੇ ਆਦਮਪੁਰ ਏਅਰਪੋਰਟ 'ਤੇ ਲੈਂਡ ਕਰੇਗੀ।

ਵਿੰਟਰ ਸ਼ਡਿਊਲ ਦੇ ਮੁਤਾਬਕ ਅਜੇ ਤਕ ਫਲਾਈਟ ਦੁਪਿਹਰ 12.05 ਤੇ ਦਿੱਲੀ ਤੋਂ ਆਦਮਪੁਰ ਲਈ ਉਡਾਣ ਭਰੀ ਸੀ ਤੇ 1.15 ਵਜੇ ਲੈਂਡ ਕਰਦੀ ਸੀ। 20 ਮਿੰਟ ਆਦਮਪੁਰ 'ਚ ਰੁਕਣ ਤੋਂ ਬਾਅਦ 1.35 ਤੇ ਵਾਪਸ ਦਿੱਲੀ ਲਈ ਉਡਾਣ ਭਰ ਜਾਂਦੀ ਸੀ ਤੇ 2.50 ਵਜੇ ਦਿੱਲੀ 'ਚ ਲੈਂਡ ਕਰਦੀ ਸੀ। ਆਦਮਪੁਰ 'ਚ ਸਰਦੀਆਂ 'ਚ ਪੈਣ ਵਾਲੀ ਧੁੰਦ ਕਾਰਨ ਹੀ ਵਿੰਟਰ ਸ਼ਡਿਊਲ 'ਚ ਉਡਾਣ ਨੂੰ ਦੁਪਹਿਰ ਲਈ ਸਮਾਂ ਚਲਾਇਆ ਗਿਆ ਸੀ ਤੇ ਇਹ ਪ੍ਰਯੋਗ ਸਫ਼ਲ ਰਿਹਾ। ਦਸ ਦੇਈਏ ਕਿ ਸਪਾਈਸਜੈੱਟ ਵਲੋਂ ਆਦਮਪੁਰ ਦਿੱਲੀ ਸੈਕਟਰ 'ਚ 78 ਸੀਟਾਂ ਦੀ ਸਮਰਥਾ ਵਾਲੇ ਬੰਬਾਰਡਿਅਰ ਡੈਸ਼ 8 ਕਿਊ 400 ਵਿਮਾਨ ਦਾ ਸੰਚਾਲਨ ਕੀਤਾ ਜਾਂਦਾ ਹੈ।