ਕੈਨੇਡਾ ਦੀ ਕਿਊਬੇਕ ਸਰਕਾਰ ਸਿੱਖਾਂ ਦੇ ਧਾਰਮਕ ਚਿੰਨ੍ਹ 'ਤੇ ਪਾਬੰਦੀ ਲਈ ਬਿਲ ਪਾਸ ਕਰੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦੇਸ਼ਾਂ 'ਚ ਪ੍ਰਚਾਰ ਦੀ ਘਾਟ ਕਾਰਨ ਕੈਨੇਡਾ ਦੀ ਕਿਊਬੇਕ ਸਰਕਾਰ ਧਰਮ-ਨਿਰਪੱਖ ਦਾ ਬਿਲ ਪਾਸ ਕਰਨ ਜਾ

Canada's Quebec government will pass a bill to ban the religious symbol of the Sikhs

ਅੰਮ੍ਰਿਤਸਰ : ਸਿੱਖਾਂ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦੇਸ਼ਾਂ 'ਚ ਪ੍ਰਚਾਰ ਦੀ ਘਾਟ ਕਾਰਨ ਕੈਨੇਡਾ ਦੀ ਕਿਊਬੇਕ ਸਰਕਾਰ ਧਰਮ-ਨਿਰਪੱਖ ਦਾ ਬਿਲ ਪਾਸ ਕਰਨ ਜਾ ਰਹੀ ਹੈ, ਜਿਸ ਤੋਂ ਕੈਨੇਡਾ ਦੇ ਸਿੱਖ ਫ਼ਿਕਰਮੰਦ ਹਨ, ਜਿਨ੍ਹਾਂ ਨੂੰ ਕਕਾਰ ਜਾਨ ਨਾਲੋਂ ਪਿਆਰੇ ਹਨ। ਕੈਨੇਡਾ ਵਸਦੇ ਸਿੱਖਾਂ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ, ਜੋ ਬੜੇ ਫ਼ਖ਼ਰ ਨਾਲ ਜਨਤਕ ਥਾਂਵਾਂ ਤੇ ਸਿੱਖ ਕਕਾਰ ਪਹਿਨ ਕੇ ਜਾਂਦੇ ਹਨ। ਮੁਖਬੀਰ ਸਿੰਘ ਪ੍ਰਧਾਨ ਵਿਸ਼ਵ ਸਿੱਖ ਸੰਗਠਨ ਆਫ ਕਨੇਡਾ ਨੇ ਉਥੇ ਮੀਡੀਆ ਨੂੰ ਦੱਸਿਆ ਕਿ ਕਿਊਬਿਕ ਹਕੂਮਤ ਧਾਰਮਕ  ਕਕਾਰਾਂ ਤੇ ਕਪੜਿਆਂ ਪਹਿਨਣ ਪ੍ਰਤੀ ਪਾਬੰਦੀ ਲਾਉਣ ਲਈ ਕਾਨੂੰਨੀ ਬਿਲ ਲਿਆ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਸੋਚ ਠੀਕ ਨਹੀਂ ਹੈ ਕਿ ਵਿਅਕਤੀਗਤ ਪਹਿਰਾਵੇ ਤੇ ਕਕਾਰਾਂ ਦਾ ਅਸਰ ਸਮਾਜ 'ਚ ਪੈਂਦਾ ਹੈ। ਇਸ ਵੇਲੇ 15000 ਦੇ ਕਰੀਬ ਸਿੱਖ ਕਿਊਬਿਕ ਪ੍ਰਾਂਤ 'ਚ ਵੱਸਦੇ ਹਨ, ਇਹ ਬਿੱਲ ਪਾਸ ਹੋਣ ਨਾਲ ਉਨ੍ਹਾਂ ਤੇ ਮਾੜਾ ਪ੍ਰਭਾਵ ਪਾਵੇਗਾ, ਜਿਸ ਦਾ ਅਸਰ ਨੌਕਰੀ ਕਰਦੇ ਅਫ਼ਸਰਾਂ, ਮੁਲਾਜਮਾਂ 'ਤੇ ਪਵੇਗਾ। ਵਿਸ਼ਵ ਸਿੱਖ ਸੰਗਠਨ ਦੇ ਐਡਵੋਕੇਟ ਬਲਪ੍ਰੀਤ ਸਿੰਘ ਮੁਤਾਬਕ ਕਿਊਬਿਕ ਸਿੱਖਾਂ ਤੇ ਇਸ ਪਾਬੰਦੀ ਦਾ ਅਸਰ ਪਵੇਗਾ। ਦਸਤਾਰ ਸਜਾਉਣੀ, ਤੇ ਸਿੱਖ ਕਕਾਰ ਪਹਿਨਣੇ, ਸਿੱਖ ਦੀ ਆਪਣੇ ਧਰਮ ਪ੍ਰਤੀ ਆਸਥਾ ਹੈ। 

ਇਨ੍ਹਾਂ ਕਕਾਰਾਂ ਤੇ ਪਬੰਦੀ ਲਾਉਣੀ ਆਸਥਾ ਨੂੰ ਸੱਟ ਮਾਰਨੀ ਹੈ। ਇਥੇ ਰਹਿ ਰਹੇ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਨੌਕਰੀਆਂ ਲਭਣੀਆਂ ਮੁਸ਼ਕਲ ਹੋ ਜਾਣਗੀਆਂ। ਕਾਨੂੰਨ ਦੀਆਂ ਨਜ਼ਰਾਂ 'ਚ ਧਾਰਮਿਕ ਚਿੰਨ ਹਮੇਸ਼ਾਂ ਅਣਪਛਾਤਾ ਰਹੇਗਾ। ਸਿੱਖ ਔਰਤਾਂ ਤੇ ਮਰਦਾਂ ਦੇ ਧਾਰਮਿਕ ਚਿੰਨ੍ਹ ਰੋਜ਼ਾਨਾ ਜਿੰਦਗੀ ਦਾ ਹਿੱਸਾ ਹਨ, ਜੋ ਅਨਿੱਖੜ ਹਨ।  

ਸਿੱਖ ਹਲਕਿਆਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਦਵਾਨਾ ਤੇ ਮਾਹਰਾਂ ਰਾਹੀਂ ਵਿਦੇਸ਼ ਵੱਸਦੇ ਸਿੱਖਾਂ ਦੀਆਂ ਮੁਸ਼ਕਲਾਂ ਦੇ ਨਿੱਪਟਾਰੇ ਲਈ ਇੱਕ ਖਾਸ ਮਿਸ਼ਨ ਸਥਾਪਤ ਕਰਨਾ ਚਾਹੀਦਾ ਹੈ, ਜਿਸ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਐਲਾਨ ਵੀ ਕਰ ਚੁੱਕੇ ਹਨ ਤੇ ਇਨ੍ਹਾਂ ਮਿਸ਼ਨਾਂ ਰਾਹੀਂ ਵਿਦੇਸ਼ ਵੱਸਦੇ ਸਿੱਖਾਂ ਲਈ ਪ੍ਰਚਾਰ ਸਿੱਖ ਸਿਧਾਂਤ ਤੇ ਪਰੰਪਰਾਵਾਂ ਦਾ ਕਰਨ ਲਈ ਖਾਸ ਧਿਆਨ ਦੇਣ ਨਾਲ ਹੀ ਬਾਹਰ ਵੱਸਦੇ ਸਿੱਖਾਂ ਨੂੰ ਰਾਹਤ ਮਿਲ ਸਕਦੀ ਹੈ।