ਵਾਹ !ਇਹ ਆ ਅਸਲੀ ਸੇਵਾ,"ਜਦੋਂ ਤੱਕ ਕੋਰੋਨਾ ਦਾ ਕਹਿਰ ਰਹੂ ਓਦੋਂ ਤੱਕ ਸਾਡਾ ਲੰਗਰ ਮੁਫ਼ਤ 'ਚ ਚਲੂ"

ਏਜੰਸੀ

ਖ਼ਬਰਾਂ, ਪੰਜਾਬ

ਇਹ ਲੰਗਰ ਮਿਆਣੀ ਪਿੰਡ ਵਿਚ ਚਲਾਇਆ ਜਾ ਰਿਹਾ ਹੈ ਜਿੱਥੇ...

Corona Virus Punjab Kabul Gurdwara Sahib

ਹੁਸ਼ਿਆਰਪੁਰ: ਪੰਜਾਬ ਵਿਚ ਮੋਹਾਲੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕੱਠੇ ਤਿੰਨ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਮਰੀਜ਼ਾਂ ਦੀ ਗਿਣਤੀ 44 ਹੋ ਗਈ ਹੈ। ਡੀਸੀ ਗਿਰੀਸ਼ ਨੇ ਦਸਿਆ ਕਿ ਬੁੱਧਵਾਰ ਨੂੰ ਤਿੰਨ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ। ਨਵੇਂ ਮਾਮਲਿਆਂ ਵਿਚ ਫੇਜ਼ 9 ਦੀਆਂ ਦੋ ਔਰਤਾਂ ਤੇ ਜਗਤਪੁਰਾ ਦਾ ਇਕ ਵਿਅਕਤੀ ਸ਼ਾਮਲ ਹੈ।

ਕੋਰੋਨਾ ਵਾਇਰਸ ਦੇ ਚਲਦੇ ਪੂਰੇ ਭਾਰਤ ਵਿਚ 21 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਗਿਆ ਹੈ ਅਤੇ ਪੰਜਾਬ ਵਿਚ 14 ਅਪ੍ਰੈਲ ਤਕ ਕਰਫਿਊ ਲਗਾਇਆ ਜਾ ਚੁੱਕਿਆ ਹੈ। ਕਰਫਿਊ ਦੌਰਾਨ ਲੋਕਾਂ ਖਾਣ-ਪੀਣ ਸੰਬੰਧੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦੇ ਹੁਸ਼ਿਆਪੁਰ ਤੋਂ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਲੋਕਾਂ ਵੱਲੋਂ ਜ਼ਰੂਰਤਮੰਦਾਂ ਲਈ ਲੰਗਰ ਚਲਾਇਆ ਜਾ ਰਿਹਾ ਹੈ।

ਇਹ ਲੰਗਰ ਮਿਆਣੀ ਪਿੰਡ ਵਿਚ ਚਲਾਇਆ ਜਾ ਰਿਹਾ ਹੈ ਜਿੱਥੇ ਕਿ ਲੋੜਵੰਦ ਲੰਗਰ ਖਾ ਕੇ ਅਪਣੀ ਭੁੱਖ ਮਿਟਾ ਸਕਦੇ ਹਨ। ਸਪੋਕਸਮੈਨ ਟੀਮ ਵੱਲੋਂ ਮਿਆਣੀ ਪਿੰਡ ਦੇ ਸਾਬਕਾ ਸਰਪੰਚ ਗੋਲਡੀ ਮੁਲਤਾਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਕਾਬੁਲ ਵਿਚ ਗੁਰਦੁਆਰੇ ਤੇ ਜੋ ਹਮਲਾ ਹੋਇਆ ਹੈ ਅਤੇ ਇਸ ਵਿਚ ਕਈ ਸਿਖ ਮਾਰੇ ਗਏ ਹਨ। ਇਸ ਮੁੱਦੇ ਨੂੰ ਕੈਪਟਨ ਸਰਕਾਰ ਵੱਲੋਂ ਗੰਭੀਰ ਰੂਪ ਨਾਲ ਵੇਖਿਆ ਜਾਵੇ।

ਕੋਰੋਨਾ ਵਾਇਰਸ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਅਤੇ ਉਹਨਾਂ ਨਾਲ ਵਾਰਡ ਨੰ.3 ਅਤੇ 4 ਤੋਂ ਡਾਕਟਰ, ਕਮੇਟੀ ਮੈਂਬਰ ਅਤੇ ਹੋਰ ਕਈ ਸਾਥੀਆਂ ਨੇ ਇਹ ਵਾਅਦਾ ਕੀਤਾ ਹੈ ਕਿ ਜਦੋਂ ਤਕ ਕੋਰੋਨਾ ਵਾਇਰਸ ਦਾ ਕਹਿਰ ਰਹੇਗਾ ਉਦੋਂ ਤਕ ਲੰਗਰ ਦੀ ਸੇਵਾ ਮੁਫ਼ਤ ਕੀਤੀ ਜਾਵੇ। ਉਹਨਾਂ ਨੇ  ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਨੇ ਇਸ ਸੇਵਾ ਵਿਚ ਸਹਿਯੋਗ ਦੇਣਾ ਹੋਵੇ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।

ਕਾਬੁਲ ਵਿਚ ਗੁਰਦੁਆਰਾ ਸਾਹਿਬ ਵਿਚ ਹੋਏ ਹਮਲੇ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਿੰਦਾ ਕਰ ਦੇਣ ਵਾਲਾ ਕਾਰਾ ਸੀ। ਇਸ ਦੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਹਮਲਾ ਕਰ ਕੇ ਸਿੱਖ ਭਾਈਚਾਰੇ ਤੇ ਅੱਤਿਆਚਾਰ ਕੀਤਾ ਗਿਆ ਹੈ।

ਉਹਨਾਂ ਨੇ ਐਸਜੀਪੀਸੀ ਹਰਿਆਣਾ ਅਤੇ ਦਿੱਲੀ ਦੇ ਸਾਰੇ ਸਿੱਖ ਜੱਥਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਤਾ ਲਗਾਉਣ ਕਿ ਇਹ ਕਿਸ ਦੀ ਹਰਕਤ ਹੈ। ਇਹ ਬਿਲਕੁੱਲ ਹੀ ਨਿਰਦੋਸ਼ਾਂ ਤੇ ਜ਼ੁਲਮ ਢਾਹਿਆ ਗਿਆ ਹੈ, ਆਰੋਪੀਆਂ ਨੂੰ ਲੱਭ ਕੇ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।