ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ,ਵਿਕ ਰਹੇ ਹਨ ਭੋਲੇ ਸ਼ੰਕਰ ਦੀ ਤਸਵੀਰ ਵਾਲੇ ਪਜਾਮੇ
ਪੁਲਿਸ ਤੋਂ ਅਜਿਹੀਆਂ ਘਟੀਆਂ ਹਰਕਤਾਂ ਕਰਨ ਵਾਲਿਆਂ ਖਿਲਾਫ਼ ਕੀਤੀ ਸਖ਼ਤ ਕਾਰਵਾਈ ਕਰਨ ਦੀ ਮੰਗ
File Photo
ਮੁਹਾਲੀ: ਪਹਿਲਾਂ ਵੀ ਕਈ ਵਾਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਇਕ ਵਾਰ ਫਿਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਹੈ।
ਦਰਅਸਲ ਮਾਮਲਾ ਮੁਹਾਲੀ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿਥੇ ਭਗਵਾਨ ਸ਼ਿਵ ਜੀ ਦੀ ਫੋਟੋ ਛਪੇ ਪਜਾਮੇ ਵੇਚੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਮੁਹਾਲੀ ਦੇ ਰਹਿਣ ਵਾਲੇ ਹਰਭਜਨ ਸਿੰਘ ਨੇ ਦੱਸਿਆ ਕੇ ਉਹ ਇਕ ਦੁਕਾਨ ਤੋਂ ਰੈਡੀਮੇਡ ਪਜ਼ਾਮਾ ਖਰੀਦ ਕੇ ਲਿਆਏ ਸਨ।
ਉਸ ਪਜਾਮੇ ਤੇ ਭਗਵਾਨ ਸ਼ਿਵ ਜੀ ਦੀ ਫੋਟੋ ਬਣੀ ਹੋਈ ਸੀ। ਉਹਨਾਂ ਕਿਹਾ ਕਿ ਕੁੱਝ ਵਪਾਰੀ ਥੋੜ੍ਹੇ ਜਿਹੇ ਮੁਨਾਫ਼ੇ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਹਰਭਜਨ ਸਿੰਘ ਨੇ ਪੁਲਿਸ ਤੋਂ ਅਜਿਹੀਆਂ ਘਟੀਆਂ ਹਰਕਤਾਂ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਮਜ਼ਾਕ ਨਾ ਬਣਾਉਣ।