ਅੰਬਾਨੀ ਦੇ ਘਰ ਨੇੜੇ ਮਿਲੀ ਗੱਡੀ ਵਿਚ ਰਖਿਆ ਵਿਸਫੋਟਕ ਵਾਜੇ ਨੇ ਖ਼ਰੀਦਿਆ ਸੀ : ਐਨ.ਆਈ.ਏ
ਅੰਬਾਨੀ ਦੇ ਘਰ ਨੇੜੇ ਮਿਲੀ ਗੱਡੀ ਵਿਚ ਰਖਿਆ ਵਿਸਫੋਟਕ ਵਾਜੇ ਨੇ ਖ਼ਰੀਦਿਆ ਸੀ : ਐਨ.ਆਈ.ਏ
ਮੁੰਬਈ, 31 ਮਾਰਚ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਸੂਤਰਾਂ ਨੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਇਕ ਗੱਡੀ ’ਚ ਮਿਲੀਆਂ ਜਿਲੇਟਿਨ ਦੀ ਛੜਾਂ ਦੀ ਖ਼ਰੀਦ ਮੁੰਬਈ ਪੁਲਿਸ ਦੇ ਮੁਅੱਤਲ ਅਧਿਕਾਰੀ ਸਚਿਨ ਵਾਜੇ ਨੇ ਕੀਤੀ ਸੀ। ਹਾਲਾਂਕਿ, ਉਨ੍ਹਾਂ ਨੇ ਵਿਸਫ਼ੋਟਕਾਂ ਦੇ ਸਰੋਤਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿਤੀ।
ਸੂਤਰਾਂ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਐਨਆਈਏ ਨੇ ਇਹ ਵੀ ਪਾਇਆ ਕਿ ਵਾਜੇ ਨੇ ਅਪਦੇ ਡਰਾਈਵਰ ਨਾਲ ਮਿਲ ਕੇ ਅੰਬਾਨੀ ਦੇ ਘਰ ਦੇ ਨੇੜੇ ਐਸਯੂਵੀ ਖੜੀ ਕੀਤੀ ਸੀ। ਸੂਤਰ ਨੇ ਦਸਿਆ, ‘‘ਐਸਯੂਵੀ ’ਚ ਰਖੀਆਂ ਜਿਲੇਟਿਨ ਛੜਾਂ ਦੀ ਖ਼ਰੀਦ ਵਾਜੇ ਨੇ ਕੀਤੀ ਸੀ।’’
ਸੂਤਰਾਂ ਨੇ ਦਸਿਆ ਕਿ ਐਨਆਈਏ ਕੋਲ ਅਜਿਹਾ ਸੀਸੀਟੀਵੀ ਫੁਟੇਜ ਹੈ, ਜਿਸ ’ਚ ਘਟਨਾਸਥਲ ’ਤੇ ਵਾਜੇ ਦੀ ਮੌਜੂਦਗੀ ਦੇਖੀ ਗਈ ਹੈ। ਉਨ੍ਹਾਂ ਦਸਿਆ ਕਿ ਜਾਂਚ ਦੇ ਸਬੰਧ ’ਚ ਐਨਆਈਏ ਦੀ ਟੀਮ ਮੁੰਬਈ ਪੁਲਿਸ ਕਮਿਸ਼ਨ ਦੇ ਦਫ਼ਤਰ ਅਤੇ ਆਸ ਪਾਸ ਦੇ ਇਲਾਕਿਆਂ ਦਾ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਇਸ ਨਾਲ ਵਾਜੇ ਦੀ ਗਤੀਵਿਧੀਆਂ ਅਤੇ ਹੋਰ ਕੜੀਆਂ ਦਾ ਪਤਾ ਚਲੇਗਾ।
ਸੂਤਰਾਂ ਨੇ ਦਸਿਆ ਕਿ ਪੁਲਿਸ ਕਮਿਸ਼ਨਰ ਦੇ ਸੀਸੀਟੀਵੀ ਅਤੇ ਡਿਜੀਟਲ ਵੀਡੀਉ ਰੀਕਾਰਡਰ (ਡੀਵੀਆਰ) ਨਾਲ ਛੇੜਛਾੜ ਦੀਆਂ ਕੁੱਝ ਕੋਸ਼ਿਸ਼ਾਂ ਹੋਈਆਂ ਹਨ ਪਰ ਜ਼ਿਆਦਾਤਰ ਫੁਟੇਜ ਉਪਲੱਬਧ ਹੈ। ਉਨ੍ਹਾਂ ਦਸਿਆ ਕਿ ਜਾਂਚ ਏਜੰਸੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਵਾਜੇ ਨੇ ਮੁੰਬਈ ਪੁਲਿਸ ਕਮਿਸ਼ਨਰ ਦਫ਼ਤਰ ਅਤੇ ਆਸ ਪਾਸ ਦੇ ਇਲਾਕੇ ਦੇ ਕਿਸੇ ਡੀਵੀਆਰ ਨੂੰ ਨਸ਼ਟ ਤਾਂ ਨਹੀਂ ਕੀਤਾ ਹੈ। (ਏਜੰਸੀ)