ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਨਾਮਜ਼ਦ ਸੁਮੇਧ ਸੈਣੀ ਫ਼ਰੀਦਕੋਟ ਦੀ ਅਦਾਲਤ ਵਿਚ ਹੋਏ ਪੇਸ਼
FRI 129 ਤੇ FRI 192 ਵਿਚ ਭਰੀ ਆਪਣੀ ਜ਼ਮਾਨਤ ਤੇ ਲਈਆਂ ਚਲਾਨ ਦੀਆਂ ਕਾਪੀਆਂ
ਮਾਣਯੋਗ ਅਦਾਲਤ ਵੱਲੋਂ 12 ਅਪ੍ਰੈਲ ਨੂੰ ਮੁੜ ਪੇਸ਼ ਹੋਣ ਦੇ ਆਦੇਸ਼
ਫ਼ਰੀਦਕੋਟ : ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਫ਼ਰੀਦਕੋਟ ਦੀ ਮਾਣਯੋਗ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ ਸੀ ਜਿਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਇਹਨਾਂ ਤੋਂ ਇਲਾਵਾ ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾਨੰਗਲ, ਚਰਨਜੀਤ ਸਿੰਘ ਸ਼ਰਮਾ, ਗੁਰਦੀਪ ਸਿੰਘ ਪੰਧੇਰ, ਅਮਰ ਸਿੰਘ ਚਾਹਲ, ਸੁਖਮੰਦਰ ਸਿੰਘ ਮਾਨ ਨੂੰ ਨਾਮਜ਼ਦ ਕੀਤਾ ਗਿਆ ਸੀ।
ਪੜ੍ਹੋ ਪੂਰੀ ਖ਼ਬਰ : ਕਾਂਗਰਸ ਟਿਕਟ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਕਾਕਾ ਲੱਖੇਵਾਲੀ ਜਲਦ ਫੜਨਗੇ ਭਾਜਪਾ ਦਾ ਪੱਲਾ
ਇਨ੍ਹਾਂ ਸਾਰਿਆ ਵੱਲੋਂ 129 FRI ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਫ਼ਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਹੋ ਕੇ 129 ਅਤੇ 192 ਵਿੱਚ ਆਪਣੀ ਜ਼ਮਾਨਤ ਭਰ ਕੇ ਚਲਾਨ ਦੀਆ ਕਾਪੀਆਂ ਹਾਸਲ ਕੀਤੀਆਂ ਸਨ ਤੇ ਹੋਵਾਂ ਹੀ ਕੇਸਾਂ ਵਿੱਚ 5-5 ਲੱਖ ਦੇ ਮੁਚਲਕੇ ਭਰੇ ਸਨ।
ਪੜ੍ਹੋ ਪੂਰੀ ਖ਼ਬਰ : ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਕਦਮ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਾਂਚ ਕੀਤੀ ਈ-ਮੇਲ
ਇਸ ਬਾਰੇ ਸੁਮੇਧ ਸੈਣੀ ਦੇ ਵਕੀਲ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਮੇਧ ਸੈਣੀ ਵਲੋਂ ਮਨਯੋਗ ਹਾਈਕੋਰਟ ਤੋਂ ਮੁਕਦਮਾਂ ਨੰਬਰ 129/2018 ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਫ਼ਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਹੋ ਮੁਕੱਦਮਾ ਨੰਬਰ 129/2018 ਅਤੇ 192/2015 ਵਿੱਚ ਪੇਸ਼ ਹੋ ਕੇ ਚਲਾਨ ਦੀਆ ਕਾਪੀਆਂ ਹਾਸਲ ਕੀਤੀਆਂ ਤੇ ਦੋਵਾਂ ਹੀ ਕੇਸਾਂ ਵਿੱਚ 5-5 ਲੱਖ ਦੇ ਮੁਚਲਕੇ ਭਰੇ। ਮਾਣਯੋਗ ਅਦਾਲਤ ਵਲੋਂ ਉਨ੍ਹਾਂ ਨੂੰ ਬਾਕੀ ਨਾਮਜ਼ਦਾਂ ਦੇ ਨਾਲ ਹੀ 12 ਅਪ੍ਰੈਲ ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣ ਦੇ ਵੀ ਆਦੇਸ਼ ਦਿੱਤੇ ਗਏ ਹਨ।