Punjab News: ਬੇਕਾਬੂ ਕਾਰ ਦਾ ਕਹਿਰ, ਪਹਿਲਾਂ ਬਜ਼ੁਰਗ ਜੋੜੇ ਤੇ ਫਿਰ ਬਾਈਕ ਸਵਾਰ ਨੂੰ ਉਡਾਇਆ, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਪੰਜਾਬ

ਇਸ ਹਾਦਸੇ ਵਿਚ ਕਰੀਬ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ

File Photo

Punjab News: ਮੁਕਤਸਰ ਸਾਹਿਬ- ਸ਼੍ਰੀ ਮੁਕਤਸਰ ਸਾਹਿਬ ਵਿਚ ਇਕ ਬੇਕਾਬੂ ਕਾਰ ਕਈ ਵਿਅਕਤੀਆਂ ਦਰੜ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਾਰ ਨੇ ਦੋ ਬਜ਼ੁਰਗਾਂ ਅਤੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਬਜ਼ੁਰਗ ਜੋੜਾ ਉਛਲ ਕੇ ਧਰਤੀ 'ਤੇ ਡਿੱਗਿਆ। ਫਿਰ ਕੁਝ ਹੀ ਸਕਿੰਟਾਂ 'ਚ ਦੋਸ਼ੀ ਡਰਾਈਵਰ ਨੇ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ। ਇਹ ਹਾਦਸਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ।   

ਇਸ ਹਾਦਸੇ ਵਿਚ ਕਰੀਬ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ, ਜਿਨਾਂ ਨੂੰ ਐਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਦੇ ਵਿਚ ਭਰਤੀ ਕਰਾਇਆ ਗਿਆ। ਫਿਲਹਾਲ ਇਸ ਹਾਦਸੇ ਦੇ ਵਿਚ ਜਾਨੀ ਨੁਕਸਾਨ ਦਾ ਬਚਾ ਰਿਹਾ ਪਰ ਇੱਕ ਵਿਅਕਤੀ ਦੀ ਲੱਤ ਟੁੱਟ ਗਈ ਤੇ ਬਾਕੀ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜਿਨਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਾਇਆ ਗਿਆ ਹੈ।