Ludhiana News : ਲੁਧਿਆਣਾ ’ਚ ਕੁੱਤਿਆਂ ਨੇ 6 ਸਾਲ ਦੇ ਬੱਚੇ ’ਤੇ ਕੀਤਾ ਹਮਲਾ, ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਆਦਿਤ ਆਪਣੇ ਦੋਸਤਾਂ ਦੇ ਨਾਲ ਖੇਡ ਰਿਹਾ ਸੀ ਤਾਂ 20 ਤੋਂ 25 ਕੁੱਤਿਆਂ ਨੇ ਕਰ ਦਿੱਤਾ ਹਮਲਾ

ਮ੍ਰਿਤਕ ਆਦਿਤ ਦੀ ਫ਼ਾਈਲ ਫੋਟੋ

Ludhiana News in Punjabi :  ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਬਹਾਦਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਬੀਤੇ ਕੱਲ 6 ਸਾਲ ਦੇ ਨਾਬਾਲਿਗ ਬੱਚਾ ਆਦਿਤ ਆਪਣੇ ਦੋਸਤਾਂ ਦੇ ਨਾਲ ਖੇਡ ਰਿਹਾ ਸੀ ਤਾਂ ਉੱਥੇ 20 ਤੋਂ 25 ਕੁੱਤਿਆਂ ਨੇ ਹਮਲਾ ਕਰ ਦਿੱਤਾ। ਅਦਿਤ ਨੇ ਖ਼ੁਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੁੱਤਿਆਂ ਨੇ ਭੱਜਣ ਨਹੀਂ ਦਿੱਤਾ। ਕੁੱਤਿਆਂ ਨੇ ਇੰਨੀ ਬੁਰੀ ਤਰੀਕੇ ਦੇ ਨਾਲ ਆਦਿਤ ’ਤੇ ਹਮਲਾ ਕੀਤਾ ਕਿ ਆਦਿਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

(For more news apart from  Dogs attack 6-year-old child in Ludhiana, death News in Punjabi, stay tuned to Rozana Spokesman)