Retreat Ceremony Time Change: ਗਰਮੀ ਦੇ ਮੱਦੇਨਜ਼ਰ ਅਟਾਰੀ ਵਾਹਗਾ ਰੀਟਰੀਟ ਸੈਰਮਨੀ ਦਾ ਸਮਾਂ ਬਦਲਿਆ, ਹੁਣ ਸ਼ਾਮ 6 ਵਜੇ ਹੋਵੇਗੀ ਸੈਰਮਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Retreat Ceremony Time Change: ਪਹਿਲਾਂ ਇਹ ਸਮਾਂ ਸ਼ਾਮ 5:30 ਵਜੇ ਦਾ ਸੀ

Retreat Ceremony Time Change News in punjabi

Retreat Ceremony Time Change News in punjabi : ਪੰਜਾਬ ‘ਚ ਲਗਾਤਾਰ ਵਧ ਰਹੀ ਗਰਮੀ ਨੂੰ ਦੇਖਦਿਆਂ ਅਟਾਰੀ-ਵਾਹਗਾ ਸਰਹੱਦ ‘ਤੇ  ਰੀਟਰੀਟ ਸੈਰਮਨੀ ਦਾ ਸਮਾਂ ਬਦਲਿਆ ਗਿਆ ਹੈ। ਬੀਐਸਐਫ਼ ਵੱਲੋਂ ਸੈਲਾਨੀਆਂ ਨੂੰ ਵੇਖਦੇ ਹੋਏ ਇਸ ‘ਚ ਤਬਦੀਲੀ ਕੀਤੀ ਗਈ ਹੈ। ਬੀਐਸਐਫ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ ਦੇ ਕਾਰਨ ਹੁਣ ਰੀਟਰੀਟ ਸੈਰਮਨੀ ਦਾ ਸਮਾਂ ਸ਼ਾਮ 6 ਵਜੇ ਦਾ ਕੀਤਾ ਜਾ ਰਿਹਾ ਹੈ।

ਪਹਿਲਾਂ ਇਹ ਸਮਾਂ ਸ਼ਾਮ ਸਾਢੇ 5: 30 ਵਜੇ ਦਾ ਸੀ ਜਿਸ ਵਿੱਚ ਤਬਦੀਲੀ ਲਿਆਂਦੇ ਹੋਏ ਹੁਣ 6 ਵਜੇ ਤੱਕ ਦਿੱਤਾ ਗਿਆ ਹੈ। ਪੂਰੇ ਦੇਸ਼ ‘ਚੋਂ ਰੋਜ਼ ਹਜ਼ਾਰਾਂ ਸੈਲਾਨੀ ਵਾਹਗਾ-ਸਰਹੱਦ ‘ਤੇ ਰੀਟਰੀਟ ਸੈਰਾਮਨੀ ਵੇਖਣ ਦੇ ਲਈ ਪਹੁੰਚਦੇ ਹਨ।