ਗੁਰੂ ਇਤਿਹਾਸ ਦੇ 23 ਚੈਪਟਰ ਖ਼ਤਮ ਕਰਨ ਦਾ ਮਾਮਲਾ ਅਕਾਲੀ ਦਲ ਨੇ ਤਿੰਨ ਦਿਨ ਦਾ ਅਲਟੀਮੇਟਮ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3 ਮਈ ਨੂੰ ਕੋਰ ਕਮੇਟੀ ਦੀ ਬੈਠਕ ਬੁਲਾਈ

Sukhbir Singh Badal

ਚੰਡੀਗੜ੍ਹ, 30 ਅਪ੍ਰੈਲ (ਜੀ.ਸੀ. ਭਾਰਦਵਾਜ) : ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ 'ਚੋਂ ਗੁਰੂ ਇਤਿਹਾਸ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਸਿੱਖ ਮਿਸਲਾਂ ਅਤੇ ਐਂਗਲੋ-ਸਿੱਖ ਯੁੱਧਾਂ ਦੇ ਵੇਰਵੇ ਸਬੰਧੀ 23 ਚੈਪਟਰ ਹਟਾਏ ਜਾਣ 'ਤੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਸੰਘਰਸ਼ ਛੇੜਨ ਦੀ ਨੀਤੀ ਬਣਾਈ ਹੈ।ਅੱਜ ਇਥੇ ਦਲ ਦੇ ਸੀਨੀਅਰ ਲੀਡਰਾਂ, ਸੰਸਦ ਮੈਂਬਰਾਂ, ਵਿਧਾਇਕਾਂ, ਜ਼ਿਲ੍ਹਾ ਜਥੇਦਾਰਾਂ ਤੇ ਹੋਰ ਟਕਸਾਲੀ ਆਗੂਆਂ ਦੀ ਬੈਠਕ ਕਰਨ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਤਿੰਨ ਦਿਨ ਦਾ ਅਲਟੀਮੇਟਮ ਦਿਤਾ ਹੈ। ਕਾਂਗਰਸ ਸਰਕਾਰ ਸਪੱਸ਼ਟੀਕਰਨ ਦੇਵੇ, ਇਸ ਨਵੇਂ ਸਿਲੇਬਸ ਅਤੇ ਗ਼ਲਤ ਕਿਤਾਬ ਨੂੰ ਵਾਪਸ ਲਵੇ, ਨਹੀਂ ਤਾਂ ਸੰਘਰਸ਼ ਦਾ ਮੁਕਾਬਲਾ ਕਰਨ ਲਈ ਤਿਆਰ ਰਹੇ।ਸੁਖਬੀਰ ਨੇ ਇਹ ਵੀ ਕਿਹਾ ਕਿ 3 ਮਈ ਨੂੰ ਦਲ ਦੀ ਕੋਰ ਕਮੇਟੀ ਦੀ ਬੈਠਕ ਬੁਲਾ ਲਈ ਗਈ ਹੈ ਅਤੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਇਸ ਬੱਜਰ ਗ਼ਲਤੀ ਕਰਨ ਦਾ ਮਾਮਲਾ ਸ਼ਾਹਕੋਟ ਸੀਟ ਦੀ ਜ਼ਿਮਨੀ ਚੋਣ ਪ੍ਰਚਾਰ 'ਚ ਵੀ ਉਠਾਇਆ ਜਾਵੇਗਾ। ਕੋਰ ਕਮੇਟੀ ਦੀ ਬੈਠਕ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਿਰਕਤ ਕਰਨਗੇ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਇਹ ਕਹਿ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਨ੍ਹਾਂ ਚੈਪਟਰਾਂ ਨੂੰ ਤਬਦੀਲ ਕਰ ਕੇ ਸਿਖਿਆ ਬੋਰਡ ਦੀ 11ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ 11ਵੀਂ ਕਲਾਸ ਦੇ ਇਕੱਲੇ-ਇਕੱਲੇ ਚੈਪਟਰ ਸਮੇਤ ਸਮੁੱਚਾ ਸਿਲੇਬਸ ਇੰਟਰਨੈਟ ਉਤੇ ਉਪਲਭਧ ਹੈ ਅਤੇ ਇਸ ਵਿਚ ਗੁਰੂ ਸਾਹਿਬਾਨ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਣ ਵਾਲੇ 23 ਚੈਪਟਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ 'ਚ ਸਿੱਖ ਇਤਿਹਾਸ ਬਾਰੇ ਸਿਰਫ਼ 5 ਚੈਪਟਰ ਸ਼ਾਮਲ ਕੀਤੇ ਗਏ ਹਨ ਜਿਹੜੇ ਉਸ ਸਮੇਂ  ਬਾਰੇ ਸੰਖੇਪ ਜਿਹੀ ਜਾਣਕਾਰੀ ਦਿੰਦੇ ਹਨ।  ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਗੁਮਰਾਹ ਕੀਤਾ ਹੈ ਜਿਨ੍ਹਾਂ ਨੇ ਇਸ ਮਸਲੇ ਦੀ ਜਾਂਚ ਦੇ ਹੁਕਮ ਦੇਣ ਦੀ ਥਾਂ ਉਨ੍ਹਾਂ ਦੀਆਂ ਗੱਲਾਂ ਉਤੇ ਭਰੋਸਾ ਕਰ ਲਿਆ।ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਸਾਰੇ ਗ਼ਾਇਬ ਕੀਤੇ ਚੈਪਟਰਾਂ ਨੂੰ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚ ਮੁੜ ਸ਼ਾਮਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਕ ਵਿਦਿਆਰਥੀਦੇ ਕੈਰੀਅਰ ਵਿਚ 11ਵੀਂ ਕਲਾਸ ਦੇ ਮੁਕਾਬਲੇ 12ਵੀਂ ਕਲਾਸ ਦੀ ਵਧੇਰੇ ਅਹਿਮੀਅਤ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਸਿੱਖ ਇਤਿਹਾਸ ਨੂੰ ਕਿਤਾਬਾਂ ਵਿਚੋਂ ਮੇਟਣ ਦੀ ਸਾਜ਼ਿਸ਼ ਕਰ ਰਹੀ ਹੈ। ਸਾਰੇ ਜ਼ੋਨ ਇੰਚਾਰਜ ਪੁੱਜੇ ਇਸ ਪਾਰਟੀ ਮੀਟਿੰਗ 'ਚ ਸ਼ਾਹਕੋਟ ਜ਼ਿਮਨੀ ਚੋਣ ਲਈ ਸਾਰੇ ਜ਼ੋਨ ਇੰਚਾਰਜਾਂ ਨੇ ਵੀ ਹਿੱਸਾ ਲਿਆ। ਪਾਰਟੀ ਵਲੋਂ 5 ਮਈ ਨੂੰ ਜ਼ਿਮਨੀ ਚੋਣ ਲਈ ਸ਼ਾਹਕੋਟ ਵਿਚ ਪਾਰਟੀ ਦਾ ਮੁੱਖ ਦਫ਼ਤਰ ਖੋਲ੍ਹਣ ਦਾ ਵੀ ਫ਼ੈਸਲਾ ਲਿਆ ਗਿਆ। ਇਹ ਵੀ ਫ਼ੈਸਲਾ ਲਿਆ ਗਿਆ ਕਿ