ਕੁੰਵਰ ਵਿਜੈ ਨੇ ਇਨਸਾਫ਼ ਦੀ ਲੜਾਈ ਲੜਨ ਲਈ ਜੰਗ ਦਾ ਕੀਤਾ ਐਲਾਨ
ਕੁੰਵਰ ਵਿਜੈ ਨੇ ਇਨਸਾਫ਼ ਦੀ ਲੜਾਈ ਲੜਨ ਲਈ ਜੰਗ ਦਾ ਕੀਤਾ ਐਲਾਨ
ਅੰਮਿ੍ਰਤਸਰ, 30 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ): ਬੇਅਦਬੀ ਕਾਂਡ ਸਬੰਧੀ ਬਣੀ ਸਿਟ ਦੇ ਮੁਖੀ ਰਹੇ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਸਿੱਖ ਜਥੇਬੰਦੀਆਂ ਵਲੋ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਨਮਾਨ ਕੀਤਾ। ਉਨ੍ਹਾਂ ਕਿਹਾ ਇਨਸਾਫ਼ ਦੀ ਲੜਾਈ ਲੜਨ ਲਈ ਜੰਗ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬੜੇ ਤਾਕਤਵਾਰ ਲੋਕ ਹਨ ਪਰ ਮੈਂ ਦਸਮ ਪਿਤਾ ਦੇ ਆਸਰੇ ਨਾਲ 2 ਸਾਲ ਦੀ ਬੜੀ ਮਿਹਨਤ ਨਾਲ ਰੀਪੋਰਟ ਤਿਆਰ ਕੀਤੀ ਜਿਸ ਨੂੰ ਉੱਚ ਅਦਾਲਤ ਨੇ ਰੱਦ ਕਰ ਦਿਤਾ ਪਰ ਚਾਰ ਅਜੇ ਵੀ ਮੌਜੂਦ ਸਨ । ਬਾਦਲਾਂ ਦਾ ਨਾਮ ਲਏ ਬਿਨਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਚੈੱਨਲ ਦੀ ਥਾਂ ਇਕ ਦਿਨ ਜਨਤਕ ਟੀ.ਵੀ. ਸਾਹਮਣੇ ਹੋਣਗੇ ਜੋ ਪਾਰਦਰਸ਼ਤੀ ਖ਼ਬਰਾਂ ਪ੍ਰਸਾਰ ਕਰਿਆ ਕਰਨਗੇ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਬਿਨਾਂ ਰੀਪੋਰਟ ਵੇਖਿਆ ਫ਼ਰੀਦਕੋਰਟ ਅਦਾਲਤ ਦਾ ਫ਼ੈਸਲਾ, ਉੱਚ ਅਦਾਲਤ ਵਿਚ ਕਿਸ ਤਰ੍ਹਾਂ ਆਇਆ? ਉਹ ਪੰਜਾਬ ਨੂੰ ਪਹਿਲਾਂ ਵਾਂਗ ਖ਼ੁਸ਼ਹਾਲ ਪ੍ਰਾਂਤ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।
ਉਨ੍ਹਾਂ ਪੁਰਾਣੇ ਹਾਕਮਾਂ ਨੂੰ ਥੋਕ ਉਤੇ ਨਸ਼ਾ ਵਪਾਰੀਆਂ ਕਰਾਰ ਦਿੰਦਿਆਂ ਕਿਹਾ ਕਿ ਡਰੱਗਜ਼ ਦੇ ਛੇਵੇ ਦਰਿਆ ਨੇ ਪੰਜਾਬੀ ਗੱਭਰੂਆਂ ਦੀ ਜ਼ਿੰਦਗੀ ਬਰਬਾਦ ਕਰਨ ਦਿਤੀ ਹੈ। ਗਵਾਹਾਂ ਦੇ ਬਿਆਨ ਅਦਾਲਤ ਵਿਚ ਨਾ ਹੋਣ ਦੇਣ ਉਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਧਨਾਢ ਲੋਕ ਕਿਸੇ ਦੇ ਮਿਤ ਨਹੀਂ, ਜੋ ਬੇਅਦਬੀਆਂ ਕਰਵਾ ਸਕਦੇ ਹਨ, ਉਹ ਕੁੱਝ ਵੀ ਕਰ ਸਕਦੇ ਹਨ। ਪ੍ਰਤਾਪ ਨੇ ਅਪਣੇ ਵਿਰੋਧੀਆਂ ਨੂੰ ਚੌਕਸ ਕਰਦਿਆਂ ਕਿਹਾ ਕਿ ਆਈ.ਪੀ.ਐਸ. ਤੋਂ ਅਸਤੀਫ਼ਾ ਦੇਣ ਬਾਅਦ ਉਹ ਘਰ ਨਹੀਂ ਬੈਠਣਗੇ ਸਗੋਂ ਨਵੇਂ ਪੰਜਾਬ ਦੀ ਸਿਰਜਨਾ ਲਈ ਸਰਗਰਮੀ ਤੇਜ਼ ਕਰਨਗੇ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਹੈ। ਉਨ੍ਹਾਂ ਮੁਤਾਬਕ ਸੰਵਿਧਾਨ ਦੇ ਰਖਵਾਲਿਆਂ ਇਨਸਾਫ਼ ਨਹੀਂ ਕੀਤਾ। ਅੰਗਰੇਜ਼ ਦੇ ਬਣੇ ਕਾਨੂੰਨ ਤੋਂ ਇਨਸਾਫ਼ ਨਹੀਂ ਮਿਲ ਸਕਦਾ। ਉਨ੍ਹਾਂ ਦਾਅਵੇੇ ਨਾਲ ਕਿਹਾ ਕਿ ਪਰ ਲੋਕਾਂ ਨੂੰ ਮੂਰਖ ਬਣਾਉਣ ਵਿਚ ਪਾਵਰਫੂਲ ਵਿਅਕਤੀ ਕਾਮਯਾਬ ਹੋਣਗੇ। ਇਸ ਮੌਕੇ ਕੁੱਝ ਸਿੱਖਾਂ ਵਲੋ ਕੁੰਵਰ ਵਿਜੈ ਦਾ ਵਿਰੋਧ ਵੀ ਕੀਤਾ ਗਿਆ ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ ਸੀ ਪਰ ਪੁਲਿਸ ਵਲੋ ਸਖਤ ਪ੍ਰਬੰਧਾਂ ਕਾਰਨ ਮਾਹੌਲ ਅਸ਼ਾਂਤ ਹੋਣੋ ਟੱਲ ਗਿਆ । ਇਸ ਮੌਕੇ ਉਨਾ ਨੂੰ ਕਾਲੇ ਝੰਡੇ ਵਿਖਾਏ ਗਏ ।
ਕੈਪਸ਼ਨ—ਏ ਐਸ ਆਰ ਬਹੋੜੂ— 30— 6— ਕੁੰਵਰ ਵਿਜੇ ਪ੍ਰਤਾਪ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ।
ਕੈਪਸ਼ਨ-ਏ ਐਸ ਆਰ ਬਹੋੜੂ— 30— 1— ਕੁੰਵਰ ਵਿਜੇ ਪ੍ਰਤਾਪ ਨੂੰ ਸਨਮਾਨਿਤ ਕਰਦੇ ਹੋਏ ਬਲਜੀਤ ਸਿੰਘ ਦਾਦੂਵਾਲ ਤੇ ਹੋਰ।