ਲੁਧਿਆਣਾ 'ਚ ਭਾਜਪਾ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਉੱਡਾਈਆਂ ਧੱਜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੀਕਾ ਲਗਾਉਣ ਲਈ ਕੀਤਾ 250 ਬੰਦਿਆਂ ਦਾ ਇਕੱਠ

the BJP broke the cycle of social distance

ਲੁਧਿਆਣਾ( ਰਾਜ ਸਿੰਘ) ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਮਹਾਂਮਾਰੀ ਲਗਾਤਾਰ ਪੈਰ ਪਸਾਰਦੀ ਜਾ ਰਹੀ ਹੈ ਉੱਥੇ ਹੀ ਟੀਕਾਕਰਨ ਤੇ ਸਿਆਸਤ ਵੀ ਜਾਰੀ ਹੈ। ਅੱਜ ਲੁਧਿਆਣਾ ਦੇ ਰਾਜਗੁਰੂਨਗਰ ਵਿੱਚ ਭਾਜਪਾ ਵੱਲੋਂ ਆਪਣੇ ਤੌਰ ਤੇ ਟੀਕਾਕਰਨ ਕੈਂਪ ਲਗਾਇਆ ਗਿਆ ਜਿਸ ਵਿਚ  ਸੋਸ਼ਲ ਡਿਸਟੈਂਸਿੰਗ  ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ।

ਇਸ ਦੌਰਾਨ 100 ਤੋਂ ਵੱਧ ਲੋਕਾਂ ਦਾ ਇਕੱਠ ਕੀਤਾ ਗਿਆ ਅਤੇ ਖ਼ਬਰ ਕਰਨ ਪਹੁੰਚੀ ਸਾਡੀ ਟੀਮ ਨਾਲ ਭਾਜਪਾ ਦੇ ਵਰਕਰਾਂ ਵੱਲੋਂ ਬਦਸਲੂਕੀ ਕੀਤੀ ਗਈ।  ਸਾਡੀ ਟੀਮ ਵੱਲੋਂ ਜਦੋਂ ਕੈਮਰਾ ਕੱਢ ਕੇ ਤਸਵੀਰਾਂ ਕੈਦ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਭਾਜਪਾ ਦੇ ਵਰਕਰ ਪੱਤਰਕਾਰਾਂ ਨਾਲ ਬਦਸਲੂਕੀ ਕਰਦੇ ਵਿਖਾਈ ਦਿੱਤੇ।

ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ ਨੂੰ ਜਦੋਂ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਬੰਧ ਜਲਦ ਦਰੁਸਤ ਕੀਤੇ ਜਾ ਰਹੇ ਹਨ। ਉੱਧਰ ਲੁਧਿਆਣਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਹ ਸਭ ਸੂਬਾ ਸਰਕਾਰ ਦੀ ਗਲਤੀ ਕਰਕੇ ਹੋ ਰਿਹਾ ਹੈ ਕਿਉਂਕਿ ਉਹ ਭਾਜਪਾ ਨੂੰ ਕੈਂਪ ਲਗਾਉਣ ਦੀ ਇਜਾਜ਼ਤ ਨਹੀਂ ਦੇ ਰਹੀ ਅਤੇ ਜੋ ਇੱਕ ਦੋ ਕੈਂਪ ਲਗਾਏ ਜਾ ਰਹੇ ਹਨ ਉਸ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ।

ਇੱਥੇ ਸਵਾਲ ਇਹ ਵੀ ਹੈ ਕਿ ਸਿਆਸੀ ਰੋਟੀਆਂ ਸੇਕਣ ਲਈ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਰਾਜਗੁਰੂਨਗਰ ਨੂੰ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਮਾਈਕਰੋ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ ਉੱਧਰ ਲੋਕਾਂ ਨੇ ਵੀ ਕਿਹਾ ਕਿ ਇਹ ਪ੍ਰਬੰਧਕਾਂ ਦੀ ਗਲਤੀ ਹੈ ਉਨ੍ਹਾਂ ਨੂੰ ਪ੍ਰਬੰਧ ਪਹਿਲਾਂ ਪੂਰੇ ਕਰਨੇ ਚਾਹੀਦੇ ਸਨ ਉਸਤੋਂ ਬਾਅਦ ਟੀਕਾਕਰਨ ਕੈਂਪ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਇੱਥੇ ਕੋਰੋਨਾ ਹਟੇਗਾ ਨਹੀਂ ਸਗੋਂ ਹੋਰ ਲੱਗੇਗਾ।