ਜਾਨਵਰਾਂ ਦੇ ਚਾਰੇ ਦੀ ਕਮੀ ਨੂੰ ਦੂਰ ਕਰਨ ਲਈ ਅੰਮ੍ਰਿਤਸਰ ਜ਼ਿਲ੍ਹੇ ਤੋਂ ਤੂੜੀ ਬਾਹਰ ਭੇਜਣ 'ਤੇ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਰਮੀ ਨੇ ਲੋਕਾਂ ਦਾ ਜਿਉਣਾ ਕੀਤਾ ਬੇਹਾਲ

photo

 

ਅੰਮ੍ਰਿਤਸਰ : ਗਰਮੀ ਦਾ ਅਸਰ ਸਿਰਫ਼ ਇਨਸਾਨਾਂ 'ਤੇ ਹੀ ਨਹੀਂ ਸਗੋਂ ਖੇਤਾਂ 'ਚ ਖੜ੍ਹੀਆਂ ਫ਼ਸਲਾਂ 'ਤੇ ਵੀ ਪੈ ਰਿਹਾ ਹੈ। ਜਿੱਥੇ ਖੇਤਾਂ ਵਿਚਲੇ ਫਲ ਤੇ ਸਬਜ਼ੀਆਂ ਖਰਾਬ ਹੋ ਗਈਆਂ, ਉਥੇ ਪਸ਼ੂਆਂ ਲਈ ਉਗਾਇਆ ਚਾਰਾ ਵੀ ਸੁੱਕ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀ ਨੇ 30 ਜੂਨ ਤੱਕ ਪਰਾਲੀ/ਤੂੜੀ ਦੀ ਖਰੀਦ-ਵੇਚ, ਫੈਕਟਰੀਆਂ ਵਿੱਚ ਸਾੜਨ ਅਤੇ ਜ਼ਿਲ੍ਹੇ ਤੋਂ ਬਾਹਰ ਭੇਜਣ ’ਤੇ ਪਾਬੰਦੀ ਲਾ ਦਿੱਤੀ ਹੈ।

ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਪੰਜਾਬ ਵਿੱਚ ਪਰਾਲੀ/ ਤੂੜੀ ਦੀ ਘਾਟ ਹੈ। ਡੇਅਰੀ ਫਾਰਮਿੰਗ ਕਰਨ ਵਾਲੇ ਲੋਕਾਂ ਨੂੰ ਪਰਾਲੀ/ਤੂੜੀ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀਆਂ ਫੈਕਟਰੀਆਂ, ਬਾਇਲਰਾਂ ਵਿੱਚ ਪਰਾਲੀ ਸਾੜਨ ਵਜੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਲਈ ਪੰਜਾਬ ਤੋਂ ਬਾਹਰ ਵੀ ਵੱਡੀ ਮਾਤਰਾ ਵਿੱਚ ਪਰਾਲੀ ਭੇਜੀ ਜਾਂਦੀ ਹੈ। ਡੇਅਰੀ ਫਾਰਮਿੰਗ 'ਤੇ ਨਿਰਭਰ ਕਿਸਾਨਾਂ, ਮਜ਼ਦੂਰਾਂ ਨੂੰ ਪਰਾਲੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਪਸ਼ੂ ਭੁੱਖੇ ਮਰ ਰਹੇ ਹਨ।

ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਰਾਲੀ ਨੂੰ ਜ਼ਿਲ੍ਹੇ ਤੋਂ ਬਾਹਰ ਲਿਜਾਣ, ਵੱਡੀਆਂ ਫੈਕਟਰੀਆਂ ਵਿੱਚ ਵੇਚਣ ਅਤੇ ਬਾਇਲਰਾਂ ਵਿੱਚ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 30 ਜੂਨ 2022 ਤੱਕ ਲਾਗੂ ਰਹੇਗਾ।