ਨਿਊ ਮੈਕਸੀਕੋ ’ਚ ਭਿਆਨਕ ਜੰਗਲੀ ਅੱਗ, 97 ਹਜ਼ਾਰ ਏਕੜ ਖੇਤਰ ਲਪੇਟ ’ਚ

ਏਜੰਸੀ

ਖ਼ਬਰਾਂ, ਪੰਜਾਬ

ਨਿਊ ਮੈਕਸੀਕੋ ’ਚ ਭਿਆਨਕ ਜੰਗਲੀ ਅੱਗ, 97 ਹਜ਼ਾਰ ਏਕੜ ਖੇਤਰ ਲਪੇਟ ’ਚ

image

ਵਾਸ਼ਿੰਗਟਨ, 1 ਮਈ : ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ 97,000 ਏਕੜ ਤੋਂ ਵੱਧ ਖੇਤਰ ਵਿਚ ਫੈਲ ਗਈ ਹੈ। ਰਾਜ ਦੇ ਫ਼ਾਇਰ ਅਧਿਕਾਰੀਆਂ ਨੇ ਐਤਵਾਰ ਨੂੰ ਦਸਿਆ ਕਿ ਪੂਰੇ ਖੇਤਰ ਵਿਚ ਤੇਜ਼ ਹਵਾਵਾਂ ਕਾਰਨ ਕਲ ਅੱਗ ਤੇਜ਼ੀ ਨਾਲ ਪੂਰਬ ਵਲ ਲਾਸ ਵੇਗਾਸ ਅਤੇ ਦੱਖਣ ਵਿਚ ਗਲਿਨਾਸ ਕੈਨਿਯਨ ਤਕ ਫੈਲ ਗਈ। ਹਵਾ ਕਾਰਨ ਅੱਗ ਅਨੁਮਾਨ ਤੋਂ ਵੱਧ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਨਿਕਾਸੀ ਅਤੇ ਸੜਕਾਂ ਨੂੰ ਬੰਦ ਕਰਨ ਲਈ ਕਈ ਬਦਲਾਅ ਕੀਤੇ ਗਏ। 
ਇਹ ਸਥਿਤੀ ਅੱਜ ਵੀ ਜਾਰੀ ਰਹੇਗੀ। ਉਨ੍ਹਾਂ ਦਸਿਆ ਕਿ ਪਿਛਲੇ ਹਫ਼ਤੇ ਲੱਗੀ ਇਸ ਅੱਗ ਦੀ ਲਪੇਟ ਵਿਚ ਹੁਣ ਤਕ 97,064 ਏਕੜ ਰਕਬਾ ਆ ਚੁਕਾ ਹੈ, ਜਿਸ ਵਿੱਚੋਂ 32 ਫ਼ੀ ਸਦੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਪਿਛਲੇ 24 ਘੰਟਿਆਂ ’ਚ ਅੱਗ 30,000 ਏਕੜ ਤਕ ਫੈਲ ਗਈ ਹੈ ਅਤੇ ਹੁਣ ਕੁੱਲ 1,020 ਫ਼ਾਇਰ ਫ਼ਾਈਟਰਜ਼ ਇਸ ’ਤੇ ਕਾਬੂ ਪਾਉਣ ’ਚ ਲੱਗੇ ਹੋਏ ਹਨ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਨਿਊ ਮੈਕਸੀਕੋ ਦੇ ਕੱੁਝ ਹਿੱਸਿਆਂ ’ਚ ਨਿਕਾਸੀ ਦੇ ਹੁਕਮ ਜਾਰੀ ਕਰ ਦਿਤੇ ਗਏ ਹਨ। (ਏਜੰਸੀ)