ਦਿੱਲੀ ’ਚ ਬਿਨਾਂ ਫ਼ਿਟਨੈਸ ਸਰਟੀਫ਼ੀਕੇਟ ਦੇ ਚੱਲਣ ਵਾਲੇ ਵਾਹਨਾਂ ’ਤੇ ਹੋਵੇਗਾ 10 ਹਜ਼ਾਰ ਤਕ ਦਾ ਜੁਰਮਾਨਾ
ਦਿੱਲੀ ’ਚ ਬਿਨਾਂ ਫ਼ਿਟਨੈਸ ਸਰਟੀਫ਼ੀਕੇਟ ਦੇ ਚੱਲਣ ਵਾਲੇ ਵਾਹਨਾਂ ’ਤੇ ਹੋਵੇਗਾ 10 ਹਜ਼ਾਰ ਤਕ ਦਾ ਜੁਰਮਾਨਾ
ਨਵੀਂ ਦਿੱਲੀ, 1 ਮਈ : ਦਿੱਲੀ ਟਰਾਂਸਪੋਰਟ ਵਿਭਾਗ ਨੇ ਬਿਨਾਂ ਕਾਨੂੰਨੀ ਫਿਟਨੈਸ ਸਰਟੀਫ਼ੀਕੇਟ ਦੇ ਗੱਡੀ ਚਲਾਉਂਦੇ ਹੋਏ ਮਾਲਕ ਅਤੇ ਚਾਲਕਾਂ ਵਿਰੁਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਹੈ। ਅਜਿਹਾ ਹੋਣ ’ਤੇ ਉਨ੍ਹਾਂ ’ਤੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ ਅਤੇ ਜੇਲ ਵੀ ਭੇਜਿਆ ਜਾ ਸਕਦਾ ਹੈ। ਵਿਭਾਗ ਨੂੰ ਪਤਾ ਲੱਗਾ ਸੀ ਕਿ ਕਈ ਵਾਹਨ ਮੋਟਰ ਵਾਹਨ ਐਕਟ ਦਾ ਉਲੰਘਣ ਕਰ ਬਿਨਾਂ ਕਾਨੂੰਨੀ ਫਿਟਨੈਸ ਸਰਟੀਫ਼ੀਕੇਟ ਚਲਾਏ ਜਾ ਰਹੇ ਹਨ।
ਦਿੱਲੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੜਕਾਂ ’ਤੇ ਅਜਿਹੇ ਵਾਹਨਾਂ ਦੀ ਭਾਲ ਜਾਰੀ ਰਖਣ ਲਈ ਕਿਹਾ ਗਿਆ ਹੈ। ਟਰਾਂਸਪੋਰਟ ਵਿਭਾਗ ਵਲੋਂ ਜਾਰੀ ਜਨਤਕ ਨੋਟਿਸ ’ਚ ਕਿਹਾ ਗਿਆ ਹੈ ਕਿ ਬਿਨਾਂ ਕਾਨੂੰਨੀ ਫਿਟਨੈਸ ਸਰਟੀਫ਼ੀਕੇਟ ਦੇ ਗੱਡੀ ਚਲਾਉਂਦੇ ਵਾਹਨਾਂ ’ਤੇ ਪਹਿਲੀ ਵਾਰ ਅਪਰਾਧ ਕਰਨ ’ਤੇ 2 ਤੋਂ 5 ਹਜ਼ਾਰ ਜਦਕਿ ਦੂਜੀ ਵਾਰ ਜਾਂ ਉਸ ਤੋਂ ਬਾਅਦ ਉਲੰਘਣ ਕਰਨ ’ਤੇ 5 ਤੋਂ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਸਕਦਾ ਹੈ। ਅਜਿਹੇ ਮਾਮਲਿਆਂ ’ਚ ਵਾਹਨ ਮਾਲਕ ਜਾਂ ਡਰਾਈਵਰ ਨੂੰ ਜੇਲ ਭੇਜਣ ਦਾ ਵੀ ਵਿਵਸਥਾ ਹੈ। (ਏਜੰਸੀ)