ਪਾਣੀ ਦੀ ਵਾਰੀ ਦੋ ਮਿੰਟ ਲੇਟ ਹੋ ਜਾਵੇ ਤਾਂ ਇਹ ਬੰਦਾ ਵੱਢ ਦਿੰਦੇ ਹਾਂ ਤੇ ਪਾਣੀ ਕਿੱਥੇ ਲੈ ਜਾਓਗੇ: CM ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

"ਹਰਿਆਣਾ ਦਾ ਰਸਤਾ ਬੰਦ ਕਰਨ ਦੀਆਂ ਧਮਕੀਆਂ ਸਾਨੂੰ ਨਾ ਦੇਣ, ਪਹਿਲਾ ਕਿਹੜਾ ਇਹਨਾਂ ਨੇ ਰਸਤੇ ਖੋਲ੍ਹੇ, ਸ਼ੰਭੂ ਤੇ ਖਨੌਰੀ ਨੂੰ ਬੰਦ ਰੱਖਿਆ"

If the water is delayed by two minutes, we will kill this person and where will they take the water: CM Bhagwant Mann

ਨੰਗਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਉੱਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪ੍ਰੈਸ ਵਾਰਤਾ ਕੀਤੀ ਅਤੇ ਕਿਹਾ ਹੈ ਕਿ ਪੰਜਾਬ ਪਾਣੀ ਦੇ ਸੰਕਟ ਵਿਚੋਂ ਗੁਜਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡੈਮਾਂ ਵਿਚੋਂ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਕੋਲ ਹਰਿਆਣੇ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ।