BBMB Director Akashdeep Singh News: ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਕਰਨ 'ਤੇ ਪੰਜਾਬ ਕੈਡਰ ਦੇ BBMB ਦੇ ਡਾਇਰੈਕਟਰ ਦਾ ਕੀਤਾ ਤਬਾਦਲਾ
BBMB Director Akashdeep Singh News: ਹਰਿਆਣਾ ਦੇ ਸੰਜੀਵ ਕੁਮਾਰ ਨੂੰ ਲਾਇਆ ਡਾਇਰੈਕਟਰ
Punjab cadre BBMB Director Akashdeep Singh transferred News: ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀ ਦਾ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕਦੇ ਹਰਿਆਣਾ ਸਤਲੁਜ ਯਮਨਾ ਲਿੰਕ ਨਹਿਰ ਰਾਹੀਂ ਪਾਣੀ ਮੰਗਦਾ ਕਦੇ ਭਾਖੜਾ ਨਹਿਰ ਦੀ ਸਮਰੱਥਾ ਵਧਾਉਣ ਦੀ ਮੰਗ ਕਰਦਾ ਹੈ ਪਰ ਪੰਜਾਬ ਸਰਕਾਰ ਦਾ ਇਕੋ ਜਵਾਬ ਹੁੰਦਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ।
ਬੀਤੇ ਦਿਨਾਂ ਤੋਂ ਹਰਿਆਣਾ ਲਗਾਤਾਰ ਬੀਬੀਐਮਬੀ ਤੋਂ ਵਾਧੂ ਪਾਣੀ ਮੰਗ ਰਿਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਦੋ ਟੁਕ ਜਵਾਬ ਦੇ ਦਿਤਾ ਸੀ ਕਿ ਪੰਜਾਬ ਪਹਿਲਾਂ ਹੀ ਹਰਿਆਣਾ ਨੂੰ 3 ਫ਼ੀ ਸਦੀ ਵੱਧ ਪਾਣੀ ਦੇ ਚੁੱਕਿਆ ਹੈ ਅਤੇ ਜਵਾਬ ਬੀਬੀਐਮਬੀ ਦੇ ਡਾਇਰੈਕਟਰ ਅਕਾਸ਼ਦੀਪ ਸਿੰਘ ਦਾ ਸੀ।
ਤਤਕਾਲੀ ਡਾਇਰੈਕਟਰ ਅਕਾਸ਼ਦੀਪ ਸਿੰਘ ਅੱਗੇ ਦਾਲ ਨਾ ਗਲਦੀ ਦੇਖ ਕੇ ਕੇਂਦਰ ਸਰਕਾਰ ਨੇ ਰਾਤੋ ਰਾਤ ਪੈਂਤੜਾ ਖੇਡਿਆ ਤੇ ਡਾਇਰੈਕਟਰ ਅਕਾਸ਼ਦੀਪ ਦਾ ਤਬਾਦਲਾ ਕਰ ਦਿੱਤਾ ਤੇ ਉਨ੍ਹਾਂ ਦੀ ਜਗ੍ਹਾ 'ਤੇ ਹਰਿਆਣਾ ਦੇ ਸੰਜੀਵ ਕੁਮਾਰ ਨੂੰ ਡਾਇਰੈਕਟਰ (ਵਾਟਰ ਰੈਗੂਲੇਸ਼ਨ) ਲਗਾ ਦਿੱਤਾ ਹੈ ਤਾਂ ਜੋ ਵਾਧੂ ਪਾਣੀ ਛੱਡਣ ਦੇ ਰਾਹ ਵਿਚ ਕੋਈ ਰੁਕਾਵਟ ਨਾ ਆਵੇ। ਉਧਰ ਪੰਜਾਬ ਸਰਕਾਰ ਨੇ ਬੀਬੀਐੱਮਬੀ ਵੱਲੋਂ ਹਰਿਆਣਾ ਦੇ ਪੱਖ ’ਚ ਸੁਣਾਏ ਫ਼ੈਸਲੇ ਮਗਰੋਂ ਨੰਗਲ ਡੈਮ ਦੀ ਸੁਰੱਖਿਆ ਵਧਾ ਦਿੱਤੀ ਹੈ । ਪੁਲਿਸ ਨੂੰ ਡੈਮ ਕੋਲ ਤਾਇਨਾਤ ਕੀਤਾ ਗਿਆ ਹੈ।
( For more news apart from, 'Punjab cadre BBMB Director Akashdeep Singh transferred News ' Stay tuned to Rozana Spokesman)