ਗਿਆਨੀ ਦਿੱਤ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਦਸਤਾਰ ਦੀ ਸ਼ਾਨ ਕਾਇਮ ਰੱਖਣ ਲਈ ਉਪਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿਆਨੀ ਦਿੱਤ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਚੰਡੀਗੜ੍ਹ (ਰਜਿ:) ਦੇ ਚੇਅਰਮੈਨ ਪ੍ਰਿੰ: ਨਸੀਬ ਸਿੰਘ ਸੇਵਕ ਨੇ ਦਸਿਆ ਕਿ ਸਿੱਖੀ ਦੀ ਆਨ-ਸ਼ਾਨ ਅਤੇ ਪਹਿਚਾਣ...

Giani Ditt Singh Memorial Charitable Trust

ਚੰਡੀਗੜ੍ਹ,: ਗਿਆਨੀ ਦਿੱਤ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ, ਚੰਡੀਗੜ੍ਹ (ਰਜਿ:) ਦੇ ਚੇਅਰਮੈਨ ਪ੍ਰਿੰ: ਨਸੀਬ ਸਿੰਘ ਸੇਵਕ ਨੇ ਦਸਿਆ ਕਿ ਸਿੱਖੀ ਦੀ ਆਨ-ਸ਼ਾਨ ਅਤੇ ਪਹਿਚਾਣ ਦੀ ਸੂਚਕ ਦਸਤਾਰ ਅਤੇ ਪੰਜਾਬੀ ਸਭਿਆਚਾਰ ਨੂੰ ਪੂਰਨ ਤਰੀਕੇ ਨਾਲ ਪੂਰੀ ਦੁਨੀਆਂ ਵਿਚ ਵੱਧ ਤੋਂ ਵੱਧ ਪ੍ਰਚਲਤ ਕਰਨ ਵਾਸਤੇ ਵਿਸ਼ਵ ਪੱਧਰ ਦਾ ਇਕ ਵੱਡ-ਅਕਾਰੀ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਨੂੰ ਯੂਨੀਵਰਸਲ ਸਿੰਘ ਅਤੇ ਯੂਨੀਵਰਸਲ ਕੌਰ ਨਾਂ ਦਿਤਾ ਗਿਆ ਹੈ।

ਇਸ ਦੇ ਦੋ ਸੀਜ਼ਨ ਕਰਵਾਏ ਜਾਣਗੇ। ਪਹਿਲੇ ਸੀਜ਼ਨ ਵਿਚ ਪੂਰਾ ਉਤਰੀ ਭਾਰਤ, ਉਤਰੀ ਅਮਰੀਕਾ ਅਤੇ ਦੂਜੇ ਸੀਜ਼ਨ ਵਿਚ ਵਿਸ਼ਵ ਦੇ ਬਾਕੀ ਰਹਿੰਦੇ ਮਹਾਂਦੀਪ ਰੱਖੇ ਗਏ ਹਨ। ਪਹਿਲੇ ਸੀਜ਼ਨ ਦੇ ਵੱਖ-ਵੱਖ ਪੜ੍ਹਾਵਾਂ ਤੋਂ ਬਾਅਦ ਪਹਿਲੇ ਸੀਜ਼ਨ ਦਾ ਮੈਗਾ ਈਵੈਂਟ ਇੰਟਨੈਸ਼ਨਲ ਨਾਂ ਨਾਲ ਸਮਾਗਮ ਮੁਹਾਲੀ, ਚੰਡੀਗੜ੍ਹ (ਪੰਜਾਬ) ਵਿਖੇ ਹੋਵੇਗਾ।

ਪਹਿਲੇ ਸੀਜ਼ਨ ਦੇ ਆਡੀਸ਼ਨ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਪਟਿਆਲਾ, ਦਿੱਲੀ ਅਤੇ ਉੱਤਰੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ।  ਉਪਰੋਕਤ ਦੱਸੇ ਗਏ ਵੱਖ-ਵੱਖ ਪੜ੍ਹਾਵਾਂ ਵਿਚੋਂ ਯੋਗ ਉਮੀਦਵਾਰਾਂ ਦੀ ਚੋਣ ਲਈ ਹਰ ਪੱਧਰ 'ਤੇ ਰਾਊਂਡ ਸਿਸਟਮ ਨਾਲ ਹੋਵੇਗੀ ਅਤੇ ਆਮ ਗਿਆਨ ਸੰਬੰਧੀ ਅਤੇ ਹੋਰ ਪ੍ਰਸ਼ਨ ਪੁੱਛੇ ਜਾਣਗੇ।

ਉਨ੍ਹਾਂ ਸਾਰੇ ਸਹਿਯੋਗੀਆਂ ਨੂੰ ਅਪੀਲ ਕੀਤੀ ਕਿ ਉਹ ਕ੍ਰਿਪਾ ਕਰ ਕੇ ਇਸ ਮੌਕੇ ਅਪਣੀ ਅਪਣੀ ਦਸਤਾਰ ਸਜਾ ਕੇ ਆਉਣ ਅਤੇ ਬੀਬੀਆਂ ਦੁਮਾਲਾ ਜਾਂ ਚੁੰਨੀਆਂ ਨਾਲ ਸਿਰ ਢੱਕ ਕੇ ਆਉਣ। ਜਿਨ੍ਹਾਂ ਪਾਸ ਦਸਤਾਰ ਦਾ ਪ੍ਰਬੰਧ ਨਹੀਂ ਹੋ ਸਕਦਾ ਉਹ ਪੰਡਾਲ ਦੇ ਬਾਹਰ ਖੜੇ ਸਹਿਯੋਗੀਆਂ ਤੋਂ ਮੁਫ਼ਤ ਦਸਤਾਰ ਲੈ ਸਕਦੇ ਹਨ ਅਤੇ ਦਸਤਾਰ ਸਜਾਉਣ ਲਈ ਉਨ੍ਹਾਂ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਦਸਿਆ ਕਿ ਕੁੱਝ ਨਿੱਕੇ ਬੱਚਿਆਂ ਨੂੰ, ਖ਼ਾਸ ਯੋਗਦਾਨ ਵਾਲੇ ਸੀਨੀਅਰ ਸਿੱਖਾਂ ਸਨਮਾਨਤ ਕੀਤਾ ਜਾਵੇਗਾ।