ਕਿਸਾਨਾਂ ਵਲੋਂ ਸ਼ਹਿਰਾਂ ਨੂੰ ਦੁੱਧ ਤੇ ਸਬਜ਼ੀਆਂ ਸਪਲਾਈ ਨਾ ਕਰਨ ਦਾ ਐਲਾਨ
ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਦੇਸ਼ ਭਰ ਦਾ ਸਭ ਤੋਂ ਵੱਡਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ।
Farmers declare no supply of milk and vegetables to the cities
ਚੰਡੀਗੜ੍ਹ: ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਦੇਸ਼ ਭਰ ਦਾ ਸਭ ਤੋਂ ਵੱਡਾ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ। ਇਹ ਹੜਤਾਲ ਕਿਸਾਨਾਂ ਵੱਲੋਂ 1 ਤੋਂ 10 ਜੂਨ ਤੱਕ ਜਾਰੀ ਰਖੀ ਜਾਵੇਗੀ। ਇਸ ਹੜਤਾਲ ਵਿਚ ਦੇਸ਼ ਭਰ ਦੀਆਂ 110 ਕਿਸਾਨ ਜਥੇਬੰਦੀਆਂ ਨੇ ਵੱਧ ਚੜ੍ਹ ਕਿ ਹਿੱਸਾ ਲੈਣ ਦਾ ਬੀੜਾ ਚੁੱਕਿਆ ਹੈ। ਇਸ ਰਾਸ਼ਟਰੀ ਹੜਤਾਲ ਵਿਚ ਪੰਜਾਬ ਦੀਆਂ ਅੱਧਾ ਦਰਜਨ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਹਨ।