ਟਰੱਕ ਚਾਲਕ ਕੋਲੋਂ 17 ਕੁਇੰਟਲ ਭੁੱਕੀ ਬਰਾਮਦ, ਚਾਲਕ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੰਗਲ ਦੇ ਨਾਲ ਲਗਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼), ਖੇਤਰ ਹਰੋਲੀ ਵਿਖੇ ਪੁਲਿਸ ਨੇ ਅਮਰਾਲੀ ਪਿੰਡ

File Photo

ਨੰਗਲ, 31 ਮਈ (ਜਸਕੀਰਤ ਸਿੰਘ ਮਲਹੌਤਰਾ):  ਨੰਗਲ ਦੇ ਨਾਲ ਲਗਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼), ਖੇਤਰ ਹਰੋਲੀ ਵਿਖੇ ਪੁਲਿਸ ਨੇ ਅਮਰਾਲੀ ਪਿੰਡ ਵਿਚ ਨਸ਼ੇ ਦੀ ਵੱਡੀ ਖੇਪ ਜਬਤ ਕੀਤੀ ਹੈ। ਪੁਲਿਸ ਜਾਣਕਰੀ ਦੇ ਅਨੁਸਾਰ ਦਿਨ ਐਤਵਾਰ ਰਾਤ ਕਰੀਬ 3 ਵਜੇ ਇਹ ਖੇਪ ਬਰਾਮਦ ਕੀਤੀ ਗਈ। ਪੁਲਿਸ ਰਾਤ ਦੇ ਸਮੇਂ ਗਸ਼ਤ ਕਰ ਰਹੀ ਸੀ ਕਿ ਅਚਾਨਕ ਟਰੱਕ ਨੰਬਰ ਐੱਚ ਪੀ 79 – 6029 ਦਾ ਚਾਲਕ ਪੁਲਿਸ ਨੂੰ ਵੇਖਕੇ ਭੱਜਣ ਲਗਾ, ਜਿਸ ਉੱਤੇ ਹਰੋਲੀ ਪੁਲਿਸ ਨੂੰ ਟਰੱਕ ਚਾਲਕ ਉੱਤੇ ਸ਼ਕ ਹੋ ਗਿਆ।

 ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਕਰੀਬ 17 ਕੁਇੰਟਲ 33 ਕਿਲੋ 500 ਗ੍ਰਾਮ ਚੂਰਾ ਪੋਸਤ ਭੁੱਕੀ ਬਰਾਮਦ ਕੀਤੀ ਗਈ,  ਜੋ ਜ਼ਿਲ੍ਹਾ ਵਿਚ ਹੁਣ ਤਕ ਦੀ ਸੱਭ ਤੋਂ ਵੱਡੀ ਮਾਤਰਾ ਵਿਚ ਫੜ੍ਹੀ ਜਾਣ ਵਾਲੀ ਖੇਪ ਹੈ। ਜਿਸ ਦੀ ਕੀਮਤ ਕਰੀਬ 80 ਲੱਖ ਰੁਪਏ ਤਕ ਦਸੀ ਜਾ ਰਹੀ ਹੈ। ਪੁਲਿਸ ਨੇ ਚਾਲਕ ਦੇ ਵਿਰੁਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਕਥਿਤ ਦੋਸ਼ੀ ਜਸਵਿੰਦਰ ਸਿੰਘ, ਵਾਸੀ ਪਿੰਡ ਪੋਲੀਆਂ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਟੀਮ ਵਿਚ ਟਾਹਲੀਵਾਲ ਚੌਕੀ ਮੁਖੀ ਅਸ਼ੋਕ ਕੁਮਾਰ, ਏ.ਐਸ.ਅਈ. ਰਮੇਸ਼ ਕੁਮਾਰ, ਹੈਡ ਕਾਂਸਟੇਬਲ ਸੁਮਿਤ ਕੁਮਾਰ, ਹੈਡ ਕਾਂਸਟੇਬਲ ਧਰਮਪਾਲ, ਕਾਂਸਟੇਬਲ ਨੀਰਜ ਕੁਮਾਰ ਮੌਜੂਦ ਰਹੇ।