ਜੰਮੂ 'ਚ ਮੁਸਲਮਾਨ, ਸਿੱਖ ਸੰਗਠਨਾਂ ਨੇ ਵਿਧਾਨ ਸਭਾ, ਉੱਚ ਸਿਖਿਆ, ਨੌਕਰੀਆਂ 'ਚ ਮੰਗਿਆ ਰਾਖਵਾਂਕਰਨ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ 'ਚ ਮੁਸਲਮਾਨ, ਸਿੱਖ ਸੰਗਠਨਾਂ ਨੇ ਵਿਧਾਨ ਸਭਾ, ਉੱਚ ਸਿਖਿਆ, ਨੌਕਰੀਆਂ 'ਚ ਮੰਗਿਆ ਰਾਖਵਾਂਕਰਨ

1

ਜੰਮੂ, 1 ਜੂਨ : ਜੰਮੂ ਵਿਚ ਕੁੱਝ ਮੁਸਲਮਾਨਾਂ ਅਤੇ ਸਿੱਖ ਸੰਗਠਨਾਂ ਨੇ ''ਨਜ਼ਰਅੰਦਾਜ਼ ਕਰਨ'' ਦਾ ਦਾਅਵਾ ਕਰਦਿਆਂ ਅਪਣੇ ਭਾਈਚਾਰੇ ਲਈ ਵਿਧਾਨ ਸਭਾ, ਉੱਚ ਸਿਖਿਆ ਸੰਸਥਾਵਾਂ ਅਤੇ ਰੁਜ਼ਗਾਰ ਵਿਚ ਰਾਖਵਾਂਕਰਨ ਦੀ ਸੋਮਵਾਰ ਨੂੰ ਮੰਗ ਕੀਤੀ।
ਰਾਖਵਾਂਕਰਨ ਦੀ ਉਨ੍ਹਾਂ ਦੀ ਮੰਗ ਅਜਿਹੇ ਸਮੇਂ ਵਿਚ ਕੀਤੀ ਗਈ ਹੈ, ਜਦੋਂ ਸਰਕਾਰ ਨੇ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਹੱਦਾਂ ਬਾਰੇ ਪ੍ਰਕਿਰਿਆ ਸ਼ੁਰੂ ਕੀਤੀ ਹੈ।

1


ਜੰਮੂ ਮੁਸਲਿਮ ਫ਼ਰੰਟ (ਜੇਐਮ.ਐਫ਼) ਦੇ ਮੁਖੀ ਸ਼ੁਜਾ ਜਫ਼ਰ ਨੇ ਇਥੇ ਸੰਗਠਨ ਦੀ ਬੈਠਕ ਤੋਂ ਬਾਅਦ ਕਿਹਾ, ''ਵਿਧਾਨ ਸਭਾ ਹਲਕਿਆਂ ਦੀਆਂ ਹੱਦਾਂ ਬਾਰੇ ਪ੍ਰਕਿਰਿਆ ਸ਼ੁਰੂ ਕਰਨ ਸਮੇਂ, ਜੰਮੂ ਦੇ ਮੁਸਲਮਾਨਾਂ ਨੂੰ ਨਿਰਪੱਖ ਨੁਮਾਇੰਦਗੀ ਦਿਤੀ ਜਾਣੀ ਚਾਹੀਦੀ ਹੈ ਕਿਉੁਂਕਿ ਅਸੀਂ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣ ਦਾ ਸਾਹਮਣਾ ਕੀਤਾ ਹੈ।''


ਜੇਐਮਐਫ਼ ਨੇ ਉਨ੍ਹਾਂ ਦੇ ਭਾਈਚਾਰੇ ਲਈ 6 ਚੋਣ ਹਲਕੇ ਰਾਖਵੇਂ ਕਰਨ ਦੀ ਮੰਗ ਕੀਤੀ ਹੈ। ਜਫ਼ਰ ਨੇ ਅਪਣੇ ਭਾਈਚਾਰੇ ਲਈ ਉੱਚ ਸਿਖਿਆ ਸੰਸਥਾਵਾਂ ਅਤੇ ਨੌਕਰੀਆਂ ਵਿਚ ਰਾਖਵਾਂਕਰਨ ਦੀ ਮੰਗ ਵੀ ਕੀਤੀ ਹੈ। ਉਥੇ ਜੇ-ਕੇ ਗੁਰਦਵਾਰਾ ਪ੍ਰਬੰਧਕ ਬੋਰਡ ਸਮੇਤ ਕਈ ਸਿੱਖ ਸੰਗਠਨਾਂ ਅਤੇ ਜੰਮੂ ਜ਼ਿਲ੍ਹੇ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਅਜਿਹੀ ਹੀ ਮੰਗ ਕੀਤੀ ਹੈ।


ਜੀਪੀਬੀ ਦੇ ਪ੍ਰਧਾਨ ਤੇ ਵਿਧਾਨ ਪ੍ਰੀ²ਸ਼ਦ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਵਜੀਰ ਨੇ ਕਿਹਾ, ''ਅਸੀਂ ਭਾਈਚਾਰੇ ਲਈ ਘਟਗਿਣਤੀ ਦਰਜ ਦੀ ਮੰਗ ਕਰਦੇ ਹਾਂ।''
ਉੁਨ੍ਹਾਂ ਕਿਹਾ ਕਿ ਪੰਜ ਵਿਧਾਨ ਸਭਾ ਹਲਕਿਆਂ ਨੂੰ ਉਨ੍ਹਾਂ ਦੇ ਭਾਈਚਾਰੇ ਦੀ ''ਰਾਜਨੀਤਕ ਅਤੇ ਲੋਕਤੰਤਰਿਕ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਲਈ ਰਾਖਵਾਂ ਰਖਿਆ ਜਾਵੇ। ਉੁਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸਿੱਖ ਭਾਈਚਾਰਾ ਹਰ ਖੇਤਰ ਵਿਚ ਰਾਜਨੀਤਕ ਅਤੇ ਮੌਲਿਕ ਅਧਿਕਾਰਾਂ ਤੋਂ ਵਾਂਝਾ ਰਿਹਾ ਹੈ।   (ਏਜੰਸੀ)