ਪਿੰਡ ਬਾਜੇ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਚਲੀਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂਹਰਸਹਾਏੇ ਦੇ ਨਾਲ ਲੱਗਦੇ ਪਿੰਡ ਬਾਜੇ ਕੇ ਵਿਖੇ ਆਪਸੀ ਰੰਜਿਸ਼ ਨੂੰ ਲੈ ਕੇ

File Photo

ਫ਼ਿਰੋਜ਼ਪੁਰ, ਗੁਰੂਹਰਸਹਾਏ, 31 ਮਈ (ਮਨਜੀਤ ਸਾਉਣਾ, ਜਸਵੰਤ ਸਿੰਘ ਮੱਲ੍ਹੀ): ਗੁਰੂਹਰਸਹਾਏੇ ਦੇ ਨਾਲ ਲੱਗਦੇ ਪਿੰਡ ਬਾਜੇ ਕੇ ਵਿਖੇ ਆਪਸੀ ਰੰਜਿਸ਼ ਨੂੰ ਲੈ ਕੇ ਇਕ ਧਿਰ ਵਲੋਂ ਦੂਜੀ ਧਿਰ ਉਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਗੋਲੀ ਲੱਗਣ ਨਾਲ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਤੁਰਤ ਇਲਾਜ ਲਈ ਸ਼ਹਿਰ ਦੇ ਹਸਪਤਾਲ ਭੇਜਿਆ ਗਿਆ ਹੈ। ਗੁਰੂਹਰਸਹਾਏ ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
  ਪੰਜਾਬ ਵਿਚ ਤਾਲਾਬੰਦੀ ਲੱਗੇ ਹੋਣ ਕਰ ਕੇ ਵੀ ਲੋਕਾਂ ਵਲੋਂ ਗੋਲੀਆਂ ਚਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਨਾ ਆਏ ਦਿਨ ਸ਼ਹਿਰ ਅਤੇ ਆਸ ਪਾਸ ਇਲਾਕੇ ਅੰਦਰ ਗੋਲੀ ਚਲਣ ਦੀਆ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ।

ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਉਸ ਵਿਅਕਤੀ ਦੇ ਘਰ ਦੇ ਬਾਹਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਲੋਕਾਂ ਨੇ ਧਰਨਾ ਲੱਗਾ ਦਿਤਾ ਹੈ ਅਤੇ ਪੁਲਿਸ ਨੂੰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪੁਲਿਸ ਪਾਰਟੀ ਦੇ ਵਿਰੁਧ ਅਤੇ ਖੇਡ ਮੰਤਰੀ ਦੇ ਵਿਰੁਧ ਕਿਸਾਨ ਆਗੂਆ ਨੇ ਜੰਮ ਕੇ ਨਾਰਹੇਬਾਜ਼ੀ ਕੀਤੀ ਕ੍ਰਾਂਤੀਕਾਰੀ ਕਿਸਾਨ ਆਗੂ ਅਵਤਾਰ ਮਹਿਮਾ ਨੇ ਦਸਿਆ ਕਿ ਪਿੰਡ ਦੇ ਹਾਕਮ ਚੰਦ ਨਾਮ ਦੇ ਵਿਅਕਤੀ ਦੀ ਦੁਕਾਨ ਜੋ ਕਿ ਪਿੰਡ ਵਿਚ ਹੀ ਪੰਜ ਮਰਲੇ ਜਗ੍ਹਾ ਵਿਚ ਮੋਟਰਾਂ ਰਪੇਅਰ ਦੀ ਦੁਕਾਨ ਸੀ ਪਿੰਡ ਦੇ ਹੀ ਸਾਬਕਾ ਸਰਪੰਚ ਨੇ ਉਸ ਦੀ ਦੁਕਾਨ ਉਪਰ ਕਬਜ਼ਾ ਕਰ ਕੇ ਉਸ ਜਗ੍ਹਾ ਨੂੰ ਅਪਣੀ ਨਵੀਂ ਬਣ ਰਹੀ ਕੋਠੀ ਵਿਚ ਰਲਾਅ ਲਿਆ ਹੈ।

ਕਿਸਾਨ ਆਗੂ ਨੇ ਕਿਹਾ ਕਿ ਜਿਸ ਵਿਅਕਤੀ ਨੇ ਗੋਲੀ ਚਲਾਈ ਹੈ। ਉਸ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਦ ਤਕ ਧਾਰਨਾ ਜਾਰੀ ਰਹੇਗਾ ਪਰ ਪਿੰਡ ਬਾਜੇਕੇ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। ਮੌਕੇ ਉਤੇ ਐਸ ਪੀ ਡੀ ਅਭੈ ਰਾਜ ਸਿੰਘ ਐਸ ਪੀ ਐਚ ਗੁਰਮੀਤ ਸਿੰਘ ਚੀਮਾ ਡੀ ਐਸ ਪੀ ਰਵਿੰਦਰ ਸਿੰਘ ਥਾਣਾ ਮੁਖੀ ਜਸਵਰਿੰਦਰ ਸਿੰਘ ਥਾਣਾ ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਗੁਰਤੇਜ ਸਿੰਘ ਥਾਣਾ ਮਮਦੋਟ ਦੇ ਮੁਖੀ ਰਵੀ ਕੁਮਾਰ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਮੁਖੀ ਭਾਰੀ ਪੁਲਿਸ ਫੋਰਸ ਸਮੇਤ ਹਾਜ਼ਰ ਸੀ। ਇਸ ਮੌਕੇ ਐਸ ਪੀ ਐਚ ਅਭੈ ਰਾਜ ਸਿੰਘ ਨੇ ਦਸਿਆ ਕਿ ਦੋਨਾਂ ਪਾਰਟੀਆਂ ਦੇ 4 ਆਦਮੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਦੇ ਬਿਆਨ ਲੈਣ ਤੋਂ ਬਾਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।