ਕੇਂਦਰ ਵਲੋਂ ਬਿਜਲੀ ਸੋਧ ਐਕਟ ਸੂਬਿਆਂ 'ਚ ਲਾਗੂ ਕਰਨ ਦੇ ਫ਼ੈਸਲੇ ਦਾ ਤਿੱਖਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਵਲੋਂ ਬਿਜਲੀ ਸੋਧ ਐਕਟ ਸੂਬਿਆਂ 'ਚ ਲਾਗੂ ਕਰਨ ਦੇ ਫ਼ੈਸਲੇ ਦਾ ਤਿੱਖਾ ਵਿਰੋਧ

1
1

1

ਫ਼ਿਰੋਜ਼ਪੁਰ, 1 ਜੂਨ (ਜਗਵੰਤ ਸਿੰਘ ਮੱਲ੍ਹੀ): ਮਖੂ ਸਬ ਡਵੀਜਨ 'ਚ ਬਿਜਲੀ ਬੋਰਡ ਦੀ ਟੈਕਨੀਕਲ ਸਰਵਿਸ ਯੂਨੀਅਨ ਨੇ ਮੰਡਲ ਪ੍ਰਧਾਨ ਸੁਖਦੇਵ ਸਿੰਘ ਲਹੁਕਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ 2020 ਬਿਜਲੀ ਐਕਟ ਸੋਧ ਬਿੱਲ ਸੂਬਿਆਂ ਵਿਚ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿਚ ਕਾਲੇ ਬਿੱਲੇ ਲਾ ਕੇ ਤਿੱਖਾ ਵਿਰੋਧ ਕੀਤਾ ਅਤੇ ਜੰਮ ਕੇ ਨਾਹਰੇਬਾਜ਼ੀ ਕੀਤੀ। ਟੀਐਸਯੂ ਆਗੂ ਸਕੱਤਰ ਪ੍ਰਤਾਪ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ ਮਖੂ, ਦਲੇਰ ਸਿੰਘ ਮਖੂ ਅਤੇ ਨਿਰਮਲ ਸਿੰਘ ਆਦਿ ਨੇ ਸਰਕਰ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨੁਕਤਾਚੀਨੀ ਕਰਦਿਆਂ ਚੇਤਾਵਨੀ ਦਿਤੀ ਕਿ ਜੇ ਕੇਂਦਰ ਇਹ ਬਿਜਲੀ ਐਕਟ ਸੂਬਿਆਂ ਵਿਚ ਜਬਰੀ ਲਾਗੂ ਕਰੇਗੀ ਤਾਂ ਟੈਕਨੀਕਲ ਸਰਵਿਸ ਯੂਨੀਅਨ ਇਸ ਦਾ ਡੱਟ ਕੇ ਵਿਰੋਧ ਕਰੇਗੀ। ਜਦਕਿ ਹਮਖਿਆਲੀ ਪਾਰਟੀਆਂ ਨਾਲ ਰਲ ਕੇ ਵੱਡਾ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਹੀਂ ਕਰੇਗੀ।


ਪੀ.ਐਸ.ਈ.ਬੀ. ਫ਼ੈਡਰੇਸ਼ਨ ਵਲੋਂ ਬਿਜਲੀ ਐਕਟ ਵਿਰੁਧ ਰੋਸ ਰੈਲੀ


1

ਫ਼ਿਰੋਜ਼ਪੁਰ, 1 ਜੂਨ (ਜਗਵੰਤ ਸਿੰਘ ਮੱਲ੍ਹੀ): ਪੰਜਾਬ ਰਾਜ ਬਿਜਲੀ ਬੋਰਡ ਇੰਮਪਲਾਈਜ ਫ਼ੈਡਰੇਸ਼ਨ ਵਲੋਂ ਸਬ ਡਿਵੀਜਨ ਮਖੂ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕਾਲੇ ਬਿੱਲੇ ਲਾ ਕੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਬਿਜਲੀ ਐਕਟ ਸੋਧ ਬਿੱਲ-2020 ਪਾਸ ਕਰਵਾਉਣ ਜਾ ਰਹੀ ਹੈ ਉਹ ਲੋਕ ਵਿਰੋਧੀ ਹੈ। ਫ਼ੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਸ ਐਕਟ ਨਾਲ ਬਿਜਲੀ ਸਿੱਧੀ ਕੇਂਦਰ ਸਰਕਾਰ ਦੇ ਅਧੀਨ ਹੋ ਜਵੇਗੀ ।     ਇਹ 2020 ਐਕਟ, ਗ਼ਰੀਬਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਸਾਨਾਂ ਦੇ ਹਿਤਾਂ ਵਿਰੁਧ ਹੈ। ਜੇ ਇਹ ਕਾਨੂੰਨ ਪਾਸ ਹੋ ਕੇ ਲਾਗੂ ਹੋ ਜਾਂਦਾ ਹੈ ਤਾਂ ਜੋ ਸਬਸਿਡੀ ਗ਼ਰੀਬਾਂ ਅਤੇ ਕਿਸਾਨਾਂ ਨੂੰ ਮਿਲਦੀ ਹੈ ਉਹ ਬਿਲਕੁਲ ਬੰਦ ਹੋ ਜਾਵੇਗੀ । ਜਿਸ ਦਾ ਵਿਰੋਧ ਪੰਜਾਬ ਬਿਜਲੀ ਬੋਰਡ ਅਤੇ ਬਾਕੀ ਮੁਲਾਜ਼ਮ ਜਥੇਬੰਦੀਆਂ ਵੀ ਕਰ ਰਹੀਆਂ ਹਨ। ਇਸ ਮੌਕੇ ਵੱਸਣ ਸਿੰਘ, ਬਲਬੀਰ ਸਿੰਘ ਬ੍ਹੀਰਾ, ਜਗਦੇਵ ਸਿੰਘ ਐਸਐਸਏ, ਮੰਗਤ ਕੌਰ, ਉਪਦੇਸ਼ ਕੁਮਾਰ, ਬਚਿੱਤਰ ਸਿੰਘ ਪੀਰਮੁਹੰਮਦ, ਜੀਵਨਜੀਤ ਸਿੰਘ ਅਤੇ ਸਕੱਤਰ ਅਮਰੀਕ ਸਿੰਘ ਆਦਿ ਵੀ ਹਾਜ਼ਰ ਸਨ।