ਹਾਈਕਮਾਨ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਦੇ ਰੂਬਰੂ ਹੋਏ ਨਵਜੋਤ ਸਿੱਧੂ, ਆਖੀ ਵੱਡੀ ਗੱਲ 

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਪੈਨਲ ਤੋਂ ਬਾਹਰ ਆਉਣ ਤੋਂ ਬਾਅਦ ਗਰਜ ਕੇ ਕਿਹਾ ਕਿ "ਮੈਂ ਪੰਜਾਬ ਦੀ ਅਵਾਜ਼ ਹੇਠਲੇ ਪੱਧਰ ਤੋਂ ਸੁਣਾ ਕੇ ਆਇਆ ਹਾਂ

Navjot Sidhu

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਕੋਟਕਪੂਰਾ ਬੇਅਦਬੀ ਮਾਮਲੇ ਅਤੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼  ਲਗਾਤਾਰ ਬਿਆਨਬਾਜ਼ੀ ਕੀਤੀ ਹੈ, ਉਹ ਅੱਜ ਹਾਈ ਕਮਾਨ ਵੱਲੋਂ ਬਣੀ ਕਮੇਟੀ ਨੂੰ ਮਿਲਣ ਪਹੁੰਚੇ। ਕਾਂਗਰਸ ਦਾ ਅੰਦਰੂਨੀ ਕਲੇਸ਼ ਮੁਕਾਉਣ ਲਈ ਪਾਰਟੀ ਹਾਈ ਕਮਾਨ ਨੇ ਤਿੰਨ ਮੈਂਬਰੀ ਪੈਨਲ ਗਠਿਤ ਕੀਤਾ ਹੈ।

ਜਿਸ ਨੂੰ ਮਿਲਣ ਲਈ ਨਵਜੋਤ ਸਿੰਘ ਸਿੱਧੂ ਪਹੁੰਚੇ ਹਨ। ਬੀਤੇ ਕੱਲ੍ਹ ਕਾਂਗਰਸ ਦੇ ਇੱਕ ਤਿਹਾਈ ਵਿਧਾਇਕ ਇਸ ਪੈਨਲ ਨੂੰ ਦਿੱਲੀ ਮਿਲਣ ਪਹੁੰਚੇ ਸੀ। ਕਾਂਗਰਸ ਹਾਈ ਕਮਾਨ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਅੰਦਰੂਨੀ ਕਲੇਸ਼  ਸੰਭਾਲਣਾ ਚਾਹੁੰਦੀ ਹੈ। ਉੱਧਰ ਨਵਜੋਤ ਸਿੱਧੂ ਨੇ ਪੈਨਲ ਤੋਂ ਬਾਹਰ ਆਉਣ ਤੋਂ ਬਾਅਦ ਗਰਜ ਕੇ ਕਿਹਾ ਕਿ "ਮੈਂ ਪੰਜਾਬ ਦੀ ਅਵਾਜ਼ ਹੇਠਲੇ ਪੱਧਰ ਤੋਂ ਸੁਣਾ ਕੇ ਆਇਆ ਹਾਂ, ਹਾਈ ਕਮਾਨ ਨੂੰ ਸੱਚ ਤੋਂ ਜਾਣੋ ਕਰਵਾ ਕੇ ਆਇਆ ਹਾਂ। ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਹੈ ਅਤੇ ਵਿਰੋਧੀ ਨੂੰ ਹਰਾਉਣਾ ਹੈ।ਜਿੱਤੇਗਾ ਪੰਜਾਬ...."