ਪਟਿਆਲਾ ਪੁਲਿਸ ਦੇ ਸਪੈਸ਼ਲ ਸੈੱਲ ਹੱਥ ਵੱਡੀ ਸਫਲਤਾ, 500 ਸ਼ਰਾਬ ਦੀਆਂ ਪੇਟੀਆਂ ਕੀਤੀਆਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਹਾਰ ਤੋਂ ਲਿਆਂਦੀ ਗਈ ਸੀ ਇਹ ਸ਼ਰਾਬ

photo

 

ਪਟਿਆਲਾ: ਪਟਿਆਲਾ ਪੁਲਿਸ ਦੇ ਸਪੈਸ਼ਲ ਸੈੱਲ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਅਧਿਕਾਰੀਆਂ ਨੇ ਆਈਟੀਬੀਪੀ ਦੀ ਗੱਡੀ ਵਿੱਚੋਂ 500 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ।

 

ਜਾਣਕਾਰੀ ਅਨੁਸਾਰ ਐਸਐਸਪੀ ਪਟਿਆਲਾ ਦੀਪਕ ਪਾਰਕ ਦੀ ਨਿਗਰਾਨੀ ਹੇਠ ਬਣਾਏ ਗਏ ਨਵੇਂ ਸਪੈਸ਼ਲ ਵਿੰਗ ਦੇ ਇੰਚਾਰਜ ਡਾਕਟਰ ਜਗਬੀਰ ਸਿੰਘ ਵੱਲੋਂ ਸਵੇਰੇ ਪੰਜ ਵਜੇ ਨਾਕਾ ਲਗਾਇਆ ਗਿਆ ਤੇ  ਉਹਨਾਂ ਨੇ ਨਾਕੇ ਤੋਂ ਲੰਘ ਰਹੇ  ਮਾਮੇ ਭਾਣਜੇ ਨੂੰ 500 ਸ਼ਰਾਬ ਦੀਆਂ ਪੇਟੀਆਂ ਸਣੇ ਗ੍ਰਿਫਤਾਰ ਕਰ ਲਿਆ।  ਉਹ ਮਾਮਾ ਭਾਣਜਾ  ਆਈਟੀਬੀਪੀ ਦੇ ਨਕਲੀ ਅਧਿਕਾਰੀ ਬਣ ਕੇ ਗੱਡੀ ਵਿੱਚ 500 ਸ਼ਰਾਬ ਦੀਆਂ ਪੇਟੀਆਂ ਲਿਜਾ ਰਹੇ ਸਨ। ਜਾਣਕਾਰੀ ਅਨੁਸਾਰ ਉਹ ਇਹ ਸ਼ਰਾਬ ਬਿਹਾਰ ਤੋਂ ਲੈ ਕੇ ਜਾ ਰਹੇ ਸਨ।