ਹੁਣ RLA ਦੀਆਂ ਸਾਰੀਆਂ 14 ਸਰਵਿਸਾਂ ਦੇ ਕੰਮ ਹੋਣਗੇ ਆਨਲਾਈਨ 

ਏਜੰਸੀ

ਖ਼ਬਰਾਂ, ਪੰਜਾਬ

ਹਰ ਤਰ੍ਹਾਂ ਦੇ ਫਾਰਮਜ਼ ਆਨਲਾਈਨ ਮੁਹੱਈਆ ਹੋ ਸਕਣਗੇ। ਮਿਲੀ ਮਿਤੀ 'ਤੇ ਪੁੱਜ ਕੇ ਕੰਮ ਕਰਵਾਉਣ ਲਈ ਆਉਣਾ ਪਵੇਗਾ। 

File Photo

ਚੰਡੀਗੜ੍ਹ : ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਟੀ ਵਿਚ ਹੁਣ ਕੋਈ ਵੀ ਕੰਮ ਆਫ਼ਲਾਈਨ ਨਹੀਂ ਹੋਵੇਗਾ। ਵੀਰਵਾਰ ਯਾਨੀ ਅੱਜ ਤੋਂ ਇੰਤਜ਼ਾਮਾਂ ਵਿਚ ਤਬਦੀਲੀ ਲਾਗੂ ਹੋ ਰਹੀ ਹੈ। ਆਰਐੱਲਏ ਦੀਆਂ ਸਾਰੀਆਂ 14 ਸਰਵਿਸਾਂ ਆਨਲਾਈਨ ਹੋਣਗੀਆਂ। ਜ਼ਿਕਰਯੋਗ ਹੈ ਕਿ ਆਰਐੱਲਏ ਵਿਚ ਹਰ ਰੋਜ਼ 100 ਤੋਂ ਵੱਧ ਵਾਹਨ ਰਜਿਸਟ੍ਰਡ ਹੁੰਦੇ ਹਨ। ਹੁਣ ਲੋਕਾਂ ਨੂੰ ਸੈਕਟਰ-17 ਵਿਚ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ ਦਫ਼ਤਰ ਵਿਚ ਆਪਣੀ ਫਾਈਲ ਜਮ੍ਹਾਂ ਕਰਵਾਉਣ ਲਈ ਲਾਈਨਾਂ ਵਿਚ ਨਹੀਂ ਲੱਗਣਾ ਪਏਗਾ। ਹੁਣ ਲੋਕ ਆਨਲਾਈਨ ਆਪਣੇ ਕੰਮਾਂ ਦਾ ਸਟੇਟਸ ਵੇਖ ਸਕਣਗੇ। ਪ੍ਰਸ਼ਾਸਨਕ ਅਫ਼ਸਰਾਂ ਮੁਤਾਬਕ ਹੁਣ ਫਾਈਲਾਂ ਤਿਆਰ ਕਰ ਕੇ ਫਿਜ਼ੀਕਲੀ ਜਮ੍ਹਾਂ ਕਰਵਾਉਣ ਲਈ ਅਪਵਾਇੰਟਮੈਂਟਸ ਲੈਣ ਦੀ ਸਮੱਸਿਆ ਨਹੀਂ ਰਹੇਗੀ। ਹਰ ਤਰ੍ਹਾਂ ਦੇ ਫਾਰਮਜ਼ ਆਨਲਾਈਨ ਮੁਹੱਈਆ ਹੋ ਸਕਣਗੇ। ਮਿਲੀ ਮਿਤੀ 'ਤੇ ਪੁੱਜ ਕੇ ਕੰਮ ਕਰਵਾਉਣ ਲਈ ਆਉਣਾ ਪਵੇਗਾ।