ਵਿਜੀਲੈਂਸ ਬਿਊਰੋ ਨੇ ਮੋਗਾ ਦੀ ਮੇਅਰ ਤੋਂ 4 ਘੰਟੇ ਕੀਤੀ ਪੁੱਛਗਿੱਛ, ਟੈਂਡਰਾਂ ‘ਚ ਘੋਟਾਲੇ ਦੇ ਲੱਗੇ ਸੀ ਇਲਜ਼ਾਮ

ਏਜੰਸੀ

ਖ਼ਬਰਾਂ, ਪੰਜਾਬ

ਸ਼ਹਿਰ ‘ਚ ਸੀਸੀਟੀਵੀ ਤੇ ਦਰੱਖਤਾਂ ਦੇ ਟੈਂਡਰਾਂ ਦਾ ਮਾਮਲਾ

photo

 

ਮੁਹਾਲੀ : ਵਿਜੀਲੈਂਸ ਨੇ ਮੋਗਾ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੂੰ ਸ਼ਹਿਰ ਅੰਦਰ ਲਗਾਏ ਸੀਸੀਟੀਵੀ ਕੈਮਰਿਆਂ, ਸੁੰਦਰਤਾ ਲਈ ਲੱਖਾਂ ਰੁਪਏ ਖਰਚ ਕੇ ਲਗਾਏ ਬੂਟਿਆਂ ਲਈ ਪਾਸ ਕੀਤੇ ਟੈਂਡਰਾਂ ’ਚ ਕਥਿਤ ਘਪਲੇ ਦੀ ਜਾਂਚ ਲਈ ਅੱਜ ਪਹਿਲੀ ਜੂਨ ਨੂੰ ਤਲਬ ਕੀਤਾ ਗਿਆ ਸੀ।

ਨਗਰ ਨਿਗਮ ਮੇਅਰ ਨੀਤਿਕਾ ਭੱਲਾ ਕਾਂਗਰਸ ਨਾਲ ਸਬੰਧਤ ਹੈ। ਇਕ ਅਧਿਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਨੇ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਣ ਤੇ ਹੋਰ ਬੇਨਿਯਮੀਆਂ ਦੀ ਪੜਤਾਲ ਲਈ ਮੇਅਰ ਨੀਤਿਕਾ ਭੱਲਾ ਨੂੰ ਤਲਬ ਕੀਤਾ ਸੀ।

ਮੋਗਾ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਸਵੇਰੇ 9 ਵਜੇ ਆਪਣੇ ਕੌਂਸਲਰਾਂ ਨਾਲ ਵਿਜੀਲੈਂਸ ਦਫਤਰ ਪਹੁੰਚੀ ਅਤੇ ਉਥੇ ਉਨ੍ਹਾਂ ਤੋਂ ਕਰੀਬ 4 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਨੀਤਿਕਾ ਭੱਲਾ ਦੇ ਨਾਲ ਆਏ ਕੌਂਸਲਰ ਬਾਹਰ ਹੀ ਉਡੀਕ ਕਰਦੇ ਰਹੇ। ਜਿੱਥੇ 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਜਦੋਂ ਮੇਅਰ ਨੀਤਿਕਾ ਭੱਲਾ ਬਾਹਰ ਆਏ ਤਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਖੁਦ ਹੈਰਾਨ ਹਨ ਕਿ ਕੱਲ੍ਹ ਸ਼ਾਮ ਉਨ੍ਹਾਂ ਨੂੰ ਇਕੱਲੇ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਉਹ ਸਿਰਫ਼ ਕਾਂਗਰਸ ਦੇ ਮੇਅਰ ਹਨ, ਇਸੇ ਲਈ ਉਨ੍ਹਾਂ ਨੂੰ ਸੰਮਨ ਭੇਜਿਆ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਐਫਐਂਡਸੀਸੀ ਮੈਂਬਰ ਵੀ ਹਨ, ਪਰ ਕਿਸੇ ਨੂੰ ਵੀ ਸੰਮਨ ਨਹੀਂ ਮਿਲਿਆ।

ਉਨਾਂ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਵਿਜੀਲੈਂਸ ਅਧਿਕਾਰੀਆਂ ਨੂੰ ਮਿਲੇ ਹਨ। ਜਦੋ ਸੀ.ਸੀ.ਟੀ.ਵੀ ਕੈਮਰਿਆਂ ਦੇ ਟੈਂਡਰ ਬਾਰੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਜਵਾਬ ਦਿਤਾ ਕਿ ਇਹ ਉਨ੍ਹਾਂ ਦੇ ਹੁੰਦਿਆਂ ਦੇ ਨਹੀਂ ਹਨ ਇਹ 13 ਮਈ 2021 ਤੋਂ ਪਹਿਲਾਂ ਪਾਸ ਹੋਏ ਸੀ ਜਿਸ ਵਿਚ ਉਸ ਦਾ ਕੋਈ ਰੋਲ ਨਹੀਂ ਹੈ।

ਸ਼ਹਿਰ ਵਿਚ ਲਗਾਏ ਗਏ ਬੂਟਿਆਂ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਉਸ ਵਿਚ 25% ਕੰਮ ਹੋਇਆ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਜਿਥੇ ਬੂਟੇ ਨਹੀਂ ਲਗੇ ਉਹ ਦਿਖਾਏ ਹੋਏ ਹਨ, ਜੋ ਕਿ ਬਹੁਤ ਗ਼ਲਤ ਹੈ ਕਿਹਾ ਕਿ ਉਹ ਖੁਦ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਹਨ।

ਉਨਾਂ ਦਾ  ਕਹਿਣਾ ਹੈ ਕਿ ਉਹ ਕਿਸੇ ਵੀ ਜਾਂਚ ਤੋਂ ਡਰਨ ਵਾਲੇ ਨਹੀਂ ਹਨ ਉਨਾਂ ਦਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸਵਾਲ ਪੁੱਛੇ ਅਤੇ ਚਾਰ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਕਿਹਾ ਕਿ ਉਹ ਹਰ ਜਾਂਚ ਲਈ ਤਿਆਰ ਹਨ, ਚਾਹੇ ਵਿਜੀਲੈਂਸ ਹੋਵੇ ਜਾਂ ਸੀਬੀਆਈ, ਉਹ ਕਿਸੇ ਤੋਂ ਨਹੀਂ ਡਰਦੇ।