Barnala News : ਬਰਨਾਲਾ ਦੇ ਭਾਜਪਾ ਦੇ ਪੋਲਿੰਗ ਬੂਥ ਨੂੰ ਲੈ ਕੇ ਹੋਇਆ ਝਗੜਾ, 2 ਔਰਤਾਂ ਸਣੇ 3 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Barnala News :ਪਿੰਡ ਤਾਜੋ ਕੇ ਵਿਖੇ ਕਿਸਾਨ ਜਥੇਬੰਦੀ ਨੇ ਭਾਰਤੀ ਜਨਤਾ ਪਾਰਟੀ ਦੇ ਪੋਲਿੰਗ ਬੂਥ ਨੂੰ ਪੁੱਟ ਕੇ ਸੁੱਟਿਆ 

ਜ਼ਖ਼ਮੀਆਂ ਦੀ ਤਸਵੀਰਾਂ

Barnala News : ਤਪਾ ਮੰਡੀ - ਅੱਜ ਲੋਕ ਸਭਾ ਚੋਣਾਂ 2024 ਦੌਰਾਨ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ 'ਚ ਪੈਂਦੇ ਪਿੰਡ ਤਾਜੋ ਕੇ ਵਿਖੇ ਭਾਰਤੀ ਜਨਤਾ ਪਾਰਟੀ ਦੇ ਪੋਲਿੰਗ ਬੂਥ ਨੂੰ ਕਿਸਾਨ ਜਥੇਬੰਦੀ ਨੇ ਪੁੱਟ ਕੇ ਸੁੱਟ ਦਿੱਤਾ ਤੇ ਲਾਜਪਤ ਰਾਏ ਪੁੱਤਰ ਸਤਪਾਲ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਹਨ, ਦੀ ਕੁੱਟਮਾਰ ਵੀ ਕੀਤੀ। ਪੁਲਿਸ ਨੇ ਸਰਕਾਰੀ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ। ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਲਾਜਪਤ ਰਾਏ ਪੁੱਤਰ ਸਤਪਾਲ ਤਾਜੋਕੇ ਨੇ ਦੱਸਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਪੋਲਿੰਗ ਬੂਥ ਉੱਪਰ ਬੈਠਾ ਸੀ ਜਿਸ ਨੂੰ ਸੇਵਕ ਸਿੰਘ ਉੱਤਰ ਜਰਨੈਲ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਹੈ ਦੀ ਕੁੱਟਮਾਰ ਕੀਤੀ ਇਨ੍ਹਾਂ ਦੇ ਨਾਲ ਪ੍ਰਗਟ ਦੇ ਪੁੱਤਰ ਮਨੋਹਰ ਲਾਲ ਮਣੀਕਰਨ ਪੁੱਤਰ ਮਨੋਹਰ ਲਾਲ ਦੀ ਵੀ ਕੁੱਟਮਾਰ ਹੋਈ ਹੈ।

ਇਸ ਉਪਰੰਤ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਬਾਸੀ ਤਾਜੋ ਕੇ ਨੇ ਵੀ ਦੋਸ਼ ਲਗਾਏ ਕਿ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਕੇ ਉਨ੍ਹਾਂ ਦੇ ਪਰਿਵਾਰ ਉੱਪਰ ਹਮਲਾ ਕੀਤਾ ਗਿਆ ਜਿਸ ’ਚ ਕਰਮਜੀਤ ਕੌਰ ਪਤਨੀ ਸੇਵਕ ਸਿੰਘ ਨਵਜੋਤ ਕੌਰ ਪੁੱਤਰੀ ਸੇਵਕ ਸਿੰਘ ਜ਼ਖ਼ਮੀ ਹੋਏ ਜੋ ਹਸਪਤਾਲ 'ਚ ਜ਼ੇਰੇ ਇਲਾਜ ਹਨ। ਪੋਲਿੰਗ ਬੂਥ ਨੂੰ ਪੁੱਟਣ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਕੁੱਟਮਾਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਅਰਵਿੰਦ ਖੰਨਾ ਪਿੰਡ ਤਾਜੋਕੇ ਵਿਖੇ ਲਾਜਪਤ ਰਾਏ ਪੁੱਤਰ ਸਤਪਾਲ ਦੇ ਘਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਵੀ ਗਏ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

(For more news apart from  BJP polling booth Fight Over, 2 women including 3 injured in Barnala News in Punjabi, stay tuned to Rozana Spokesman)