Punjab Corona News: ਪੰਜਾਬ ਵਿਚ ਕੋਰੋਨਾ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਲੁਧਿਆਣਾ ’ਚ 30 ਸਾਲਾ ਵਿਅਕਤੀ ਹੋਇਆ ਸੰਕਰਮਿਤ
Punjab Corona News: ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 5 ਮਾਮਲੇ
Punjab Corona cases News in punjabi 
 		 		Punjab Corona cases News in punjabi: ਦੇਸ਼ ਦੇ ਕੋਰੋਨਾ ਵਾਇਰਸ ਦੇ ਕਈਆਂ ਸੂਬਿਆਂ ’ਚੋ ਰੋਜ਼ਾਨਾ ਕਈ ਕੇਸ ਸਾਹਮਣੇ ਆ ਰਹੇ ਹਨ ਅਤੇ ਹੁਣ ਤਕ ਕਈ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਕੋਰੋਨਾ ਨੇ ਮੁੜ ਤੋਂ ਅਪਣੇ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਇਸ ਦੇ ਨਾਲ ਹੀ ਪੰਜਾਬ ’ਚ ਕੋਰੋਨਾ ਕੇਸ ਵਧਣੇ ਸ਼ੁਰੂ ਹੋ ਗਏ ਹਨ। ਲੁਧਿਆਣਾ ’ਚ ਇਕ ਹੋਰ ਨਵਾਂ ਕੋਰੋਨਾ ਮਰੀਜ਼ ਮਿਲਿਆ ਹੈ।
30 ਸਾਲਾ ਵਿਅਕਤੀ ਦਾ ਖੰਘ ਤੇ ਜ਼ੁਕਾਮ ਦੀ ਸ਼ਿਕਾਇਤ ਤੋਂ ਬਾਅਦ ਕੋਰੋਨਾ ਟੈਸਟ ਕਰਵਾਇਆ ਗਿਆ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਪੇਸ਼ੇ ਤੋਂ ਇਕ ਵਪਾਰੀ ਹੈ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਵੀ ਇਕ 29 ਸਾਲਾ ਕਾਰੋਬਾਰੀ ਨੂੰ ਕੋਰੋਨਾ ਹੋ ਗਿਆ ਸੀ। ਹੁਣ ਸੂਬੇ ਵਿਚ ਪੰਜ ਕੋਰੋਨਾ ਮਰੀਜ਼ ਹਨ। ਦੂਜੇ ਪਾਸੇ ਪ੍ਰਸ਼ਾਸਨ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ।