ਥਰਮਲ ਕਾਮਿਆਂ ਨੂੰ ਰੋਲ ਰਹੀ ਹੈ ਪਾਵਰਕਾਮ ਮੈਨੇਜਮੈਂਟ
ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਪੱਛਮ ਜੋਨ ਵਿਚ ਸਰਪੱਲਸ ਹੋਏ ਠੇਕਾ ਕਾਮਿਆਂ ਦੀ 3 ਮਹੀਨਿਆਂ ਦੀ ਤਨਖਾਹ ਨਾ ਪੈਣ ਕਰਕੇ ਥਰਮਲ ਕਾਮਿਆਂ ਦਾ ...
ਬਠਿੰਡਾ, ਅੱਜ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਪੱਛਮ ਜੋਨ ਵਿਚ ਸਰਪੱਲਸ ਹੋਏ ਠੇਕਾ ਕਾਮਿਆਂ ਦੀ 3 ਮਹੀਨਿਆਂ ਦੀ ਤਨਖਾਹ ਨਾ ਪੈਣ ਕਰਕੇ ਥਰਮਲ ਕਾਮਿਆਂ ਦਾ ਆਰਥਿਕ ਤੰਗੀਆਂ ਕਰਕੇ ਘਰਾਂ ਗੁਜਾਰਾ ਬਹੁਤ ਔਖੇ ਟਾਈਮ ਵਿਚੋਂ ਲੰਘ ਰਹੀਆਂ। ਤਨਖ਼ਾਹਾਂ ਨਾ ਮਿਲਣ ਦੇ ਚੱਲਦੇ ਥਰਮਲ ਕਾਮਿਆਂ 2 ਜੁਲਾਈ ਦੇ ਧਰਨੇ ਦੀਆ ਜਥੇਬੰਦੀਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਥਰਮਲ ਕਾਮਿਆਂ ਵਲੋਂ ਇਹ ਧਰਨਾ ਮੁੱਖ ਇੰਜੀਨੀਅਰ ਵੰਡ ਮੰਡਲ ਬਠਿੰਡਾ ਵਿਖੇ ਠੇਕਾ ਕਾਮਿਆਂ ਦੁਆਰਾ ਪਰਿਵਾਰਾਂ ਸਮੇਤ ਲਗਾਇਆ ਜਾਵੇਗਾ।ਇਸ ਧਰਨੇ ਵਿੱਚ ਜਲ ਸਪਲਾਈ ਅਤੇ ਸ਼ੇਨੀਟੇਸ਼ਨ ਠੇਕਾ ਵਰਕਰ,ਪਾਵਰਕੋੰਮ ਐਂਡ ਟ੍ਰਾਂਸਕੋ ਠੇਕਾ
ਮੁਲਾਜ਼ਮ,ਜੀ.ਐਚ.ਟੀ.ਪੀ ਠੇਕਾ ਮੁਲਾਜ਼ਮ ਯੂਨੀਅਨ,ਅਤੇ ਹੋਰ ਸੰਗਰਸ਼ਸ਼ੀਲ ਜਥੇਬੰਦੀਆਂ ਇਸ ਧਰਨੇ ਚ ਹਿਮਾਇਤ ਦੇਣ ਲਈ ਧਰਨੇ ਚ ਸਮੂਲਿਯਤ ਕਰ ਰਹੇ ਹਨ।ਇਸ ਧਰਨੇ ਦੀ ਤਿਆਰੀ ਲਈ ਅੱਜ ਵੱਖ ਵੱਖ ਡਵੀਜਨਾਂ ਚ ਮੀਟਿੰਗਾਂ ਕਰਵਾਇਆ ਜਾ ਰਹੀਆਂ ਹਨ।ਇਹਨਾਂ ਮੀਟਿੰਗਾ ਵਿੱਚ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਪੁੰਨੂੰ, ਮੀਤ ਇਕਬਾਲ ਸਿੰਘ ਪੂਹਲਾ ਮੀਤ ਪ੍ਰਧਾਨ,ਦੀਪਕ ਕੁਮਾਰ,ਮਹਿੰਦਰ ਕੁਮਾਰ ਮੀਤ ਪ੍ਰਧਾਨ,ਰਵਿੰਦਰ ਸਿੰਘ,ਰਾਮ ਬਰਨ ਕੈਸ਼ੀਅਰ,ਪ੍ਰੈਸ ਸਕੱਤਰ ਕਿਰਪਾਲ ਸਿੰਘ ਮੱਲ੍ਹੀ ਸਤਵੀਰ ਸਿੰਘ ਕਾਰਜਕਾਰੀ ਮੈਂਬਰ ਅਤੇ ਖੁਸ਼ਦੀਪ ਸਿੰਘ ਕਰਮਜੀਤ ਸਿੰਘ ਆਦਿ ਹਾਜ਼ਰ ਸਨ।