ਵਿਵਾਦਤ ਪੁਲਿਸ ਅਧਿਕਾਰੀ ਰਹੇ ਸੁਮੇਧ ਸਿੰਘ ਸੈਣੀ ਸੇਵਾ ਮੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਖਾੜਕੂਵਾਦ ਦੌਰਾਨ ਦੇ ਵਿਵਾਦਤ ਪੁਲਿਸ ਅਧਿਕਾਰੀਆਂ 'ਚ ਸ਼ੁਮਾਰ ਰਹੇ ਆਈ.ਪੀ.ਐਸ ਅਧਿਕਾਰੀ (1982 ਬੈਚ) ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ...

Sumedh Singh Saini

ਚੰਡੀਗੜ੍ਹ : ਪੰਜਾਬ 'ਚ ਖਾੜਕੂਵਾਦ ਦੌਰਾਨ ਦੇ ਵਿਵਾਦਤ ਪੁਲਿਸ ਅਧਿਕਾਰੀਆਂ 'ਚ ਸ਼ੁਮਾਰ ਰਹੇ ਆਈ.ਪੀ.ਐਸ ਅਧਿਕਾਰੀ (1982 ਬੈਚ) ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 36 ਸਾਲ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾਉਣ ਮਗਰੋਂ ਅੱਜ ਸੇਵਾ ਮੁਕਤ ਹੋ ਗਏ ਹਨ। ਸੈਣੀ ਦੇ ਕਾਰਜਕਾਲ ਦੇ ਮੁਢਲੇ ਦੌਰ ਵਿਚ ਹੀ ਉਨ੍ਹਾਂ ਉਤੇ ਸਿੱਖ ਸੰਘਰਸ਼ ਦੇ ਰਾਹ ਪਏ

ਕਈ ਨਾਮਵਰ ਸਿੱਖ ਆਗੂਆਂ ਅਤੇ ਨੌਜਵਾਨਾਂ ਦੇ 'ਖ਼ਾਤਮੇ' ਦੇ ਦੋਸ਼ ਲਗਦੇ ਆ ਰਹੇ ਹਨ. ਅਕਾਲੀ-ਭਾਜਪਾ ਸਰਕਾਰ ਵੇਲੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਕਮਾਨ ਸੌਂਪੀ ਗਈ ਜਿਸ ਦੌਰਾਨ ਵੀ ਬਰਗਾੜੀ ਕਾਂਡ ਦਾ ਧੱਬਾ ਉਨ੍ਹਾਂ ਦੇ ਕੈਰੀਅਰ ਉਤੇ ਅਜਿਹਾ ਲੱਗਾ ਕਿ ਉਨ੍ਹਾਂ ਨੂੰ ਡੀਜੀਪੀ ਪੰਜਾਬ ਦੇ ਅਹੁਦੇ ਤੋਂ ਲਾਂਭੇ ਕਰ ਦਿਤਾ ਗਿਆ।  ਦਸਣਯੋਗ ਹੈ ਕਿ ਸੁਮੇਧ ਸਿੰਘ ਸੈਣੀ ਬਤੌਰ ਐਸ.ਐਸ.ਪੀ ਬਟਾਲਾ, ਬਠਿੰਡਾ, ਲੁਧਿਆਣਾ, ਫ਼ਿਰੋਜ਼ਪੁਰ, ਰੂਪਨਗਰ ਤੇ ਚੰਡੀਗੜ੍ਹ ਵਿਚ ਅਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਚੰਡੀਗੜ੍ਹ ਤਾਇਨਾਤੀ ਮੌਕੇ ਵੀ ਉਹ ਵਿਵਾਦਾਂ 'ਚ ਘਿਰੇ ਰਹੇ।

ਇਸ ਤੋਂ ਪਹਿਲਾਂ ਲੁਧਿਆਣਾ 'ਚ ਤਾਇਨਾਤੀ ਮੌਕੇ ਸੈਣੀ ਸਥਾਨਕ ਆਹਲੂਵਾਲੀਆ ਪਰਵਾਰ ਦੇ ਦੋ ਸਕੇ ਭਰਾਵਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਤਹਿਤ ਆ ਗਏ ਸਨ ਅਤੇ ਜਿਸ ਕਾਰਨ ਇਸ ਵੇਲੇ ਵੀ ਉਹ ਮਾਮਲਾ ਦਿੱਲੀ ਅਦਾਲਤ 'ਚ ਆਖਰੀ ਪੜਾਅ ਉਤੇ ਹੈ। ਸੈਣੀ ਦੇ ਕਿਸੇ ਸਮੇਂ  ਖ਼ਾਸਮਖਾਸ ਰਹੇ ਬਰਖਾਸਤ ਪੁਲਿਸ ਕਰਮੀ ਗੁਰਮੀਤ ਸਿੰਘ ਪਿੰਕੀ ਨੇ ਕਰੀਬ ਤਿੰਨ ਸਾਲ ਪਹਿਲਾਂ ਮੀਡੀਆ ਚ ਵੱਡਾ ਹੱਲਾ ਬੋਲਿਆ ਸੀ। ਜਿਸ ਦੌਰਾਨ ਪਿੰਕੀ ਨੇ ਖ਼ੁਦ ਨੂੰ ਗਵਾਹ ਵਜੋਂ ਪੇਸ਼ ਕਰਦਿਆਂ ਸੈਣੀ ਉਤੇ ਮਨੁੱਖੀ ਹੱਕਾਂ ਦੇ ਘਾਣ ਦੇ ਕਈ ਕੇਸਾਂ ਦਾ ਪ੍ਰਗਟਾਵਾ ਕੀਤਾ ਸੀ।