ਡਾਕਟਰ ਦਿਵਸ 'ਤੇ ਸਮਾਗਮ
ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਹਾਰਟ ਅਟੈਕ ਦੀ ਉਮਰ 10 ਸਾਲ ਪਹਿਲਾਂ ਹੈ
ਲੁਧਿਆਣਾ (ਕੁਲਦੀਪ ਸਿੰਘ ਸਲੇਮਪੁਰੀ): ਲੁਧਿਆਣਾ ਮੈਡੀਵੇਜ ਹਸਪਤਾਲ ਵਿਖੇ ਡਾਕਟਰ ਦਿਵਸ ਦੇ ਸਬੰਧ 'ਚ ਸਮਾਰੋਹ ਕਰਾਇਆ ਗਿਆ। ਇਸ ਮੌਕੇ ਸੀਨੀਅਰ ਕਾਰਡੀਓਲੋਜਿਸਟ ਡਾ. ਮਨਬੀਰ ਸਿੰਘ ਨੇ ਕਿਹਾ ਕਿ ਜਿਆਦਾ ਟੈਂਸਨ ਲੈਣਾ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ। ਕਿਓੁਕਿ ਇਹ ਦਿਲ ਦੇ ਦੌਰੇ ਦਾ ਕਾਰਣ ਬਣਦੀ ਹੈ। ਇਸਤੋਂ ਇਲਾਵਾ ਮੋਟਾਪਾ, ਸ਼ੁਗਰ, ਹਾਈ ਬਲੱਡ ਪ੍ਰੈਸ਼ਰ, ਸਮੋਕਿੰਗ ਤੇ ਪਾਰਿਵਾਰਿਕ ਹਿਸਟਰੀ ਵੀ ਦਿਲ ਲਈ ਨੁਕਸਾਨਦਾਇਕ ਹੈ। ਭਾਰਤ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਹੀ ਕੋਰੋਨਰੀ ਆਰਟਰੀਜ ਡਿਜੀਜ (ਸੀਏਡੀ) ਦੇ ਮਾਮਲੇ ਮਹਾਮਾਰੀ ਦੀ ਸ਼੍ਰੇਣੀ ਵਿੱਚ ਪਹੁੰਚ ਚੁੱਕੇ ਹਨ।
ਪੱਛਮੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਹਾਰਟ ਅਟੈਕ ਦੀ ਉਮਰ 10 ਸਾਲ ਪਹਿਲਾਂ ਹੈ। ਸਾਡੇ ਰੋਜਾਨਾ ਜੀਵਨ ਵਿੱਚ ਟੈਂਸਨ ਨੂੰ ਦੂਰ ਭਜਾਉਣ ਦੇ ਕਈ ਤਰੀਕੇ ਵੀ ਮੌਜੂਦ ਹਨ। ਅਜਿਹਾ ਕਰਕੇ ਅਸੀਂ ਆਪਣੇ ਦਿਲ ਦੀ ਮਦਦ ਕਰਦੇ ਹਾਂ। ਤਾਜਾ ਰਿਸਰਚ ਦੇ ਮੁਤਾਬਿਕ ਦਿਲ ਦੀ ਬੀਮਾਰੀ ਵਾਲੇ ਲੋਕ ਜਿਹੜੇ ਆਪਣੇ ਜੀਵਨ ਵਿੱਚ ਜਿਆਦਾ ਖੁਸ਼ ਰਹਿੰਦੇ ਹਨ, ਉਹਨਾਂ ਦੀ ਦਿਲ ਦੀ ਬੀਮਾਰੀ ਨਾਲ ਮੌਤ ਦੀ ਸੰਭਾਵਨਾ ਘੱਟ ਰਹਿੰਦੀ ਹੈ। ਹੱਸਣਾ ਦਿਲ ਲਈ ਵਧੀਆ ਦਵਾਈ ਹੈ। ਦਿਲ ਦੇ ਖਤਰੇ ਨੂੰ ਘੱਟ ਕਰਨ ਲਈ ਬਲੱਡ ਪ੍ਰੈਸ਼ਰ ਨੂੰ ਵੀ ਨਾਰਮਲ ਰੱਖਣਾ ਜਰੂਰੀ ਹੈ।
ਕੁਝ ਮਿੰਟਾਂ ਲਈ ਸ਼ਾਂਤ ਬੈਠਣਾ, ਅੱਖਾਂ ਬੰਦ ਕਰਕੇ ਬੈਠਣਾ ਤੇ ਆਪਣੀ ਸਾਰ ਪ੍ਰਕ੍ਰਿਆ ਤੇ ਧਿਆਨ ਕੇਂਦ੍ਰਿਤ ਕਰਨ ਨਾਲ ਦਿਲ ਨੂੰ ਆਰਾਮ ਮਿਲਦਾ ਹੈ। ਲਗਾਤਾਰ ਕਸਰਤ ਕਰਨਾ ਤੁਹਾਨੂੰ ਮੋਟਾ ਹੋਣ ਤੋਂ ਬਚਾਉਂਦਾ ਹੈ। ਜਿਸ ਕਾਰਣ ਦਿਲ ਸਮੇਤ ਕਈ ਬੀਮਾਰੀਆਂ ਤੋ ਬਚਿਆ ਜਾ ਸਕਦਾ ਹੈ। ਕਸਰਤ ਕਰਨ ਨਾਲ ਟੈਂਸਨ ਵੀ ਦੂਰ ਹੁੰਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟ੍ਰੋਲ ਵਿੱਚ ਰਹਿੰਦਾ ਹੈ ਤੇ ਦਿਲ ਦੀਆਂ ਮਾਂਸਪੇਸ਼ੀਆਂ ਮਜਬੂਤ ਹੁੰਦੀਆਂ ਹਨ।