ਭਾਰਤ-ਪਾਕਿ ਸਰਹੱਦ 'ਤੇ 55 ਕਰੋੜ ਦੀ ਹੈਰੋਇਨ ਅਤੇ ਪਾਕਿਸਤਾਨੀ ਸਿੰਮ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਾਪਤ ਹੋਈ ਸੂਚਨਾ ਅਨੁਸਾਰ ਮੰਗਲਵਾਰ ਦੀ ਸਵੇਰ ਸਮੇਂ ਫ਼ਿਰੋਜ਼ਪੁਰ ਦੇ ਨਜ਼ਦੀਕ ਭਾਰਤ ਪਾਕਿ ਬਾਰਡਰ 'ਤੇ ਬੀਐਸਐਡ ਨੇ 11 ਪੈਕਟ ਹੈਰੋਇਨ ਦੇ ਬਰਾਮਦ ਕੀਤੇ

Photo

ਫ਼ਿਰੋਜ਼ਪੁਰ, 30 ਜੂਨ (ਮੱਲ੍ਹੀ, ਕੱਕੜ):  ਸੀਮਾ ਸੁਰੱਖਿਆ ਬਲ ਨੂੰ ਅੱਜ ਉਸ ਸਮੇਂ ਇੱਥ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਇਕ ਗੁਪਤ ਸੂਚਨਾ ਦੇ ਆਧਾਰ ਉਤੇ ਚਲਾਏ ਗਏ ਸਰਚ ਅਭਿਆਨ ਦੌਰਾਨ ਬਾ-ਹੱਦ ਰਕਬਾ ਬੀਓਪੀ ਸ਼ਾਮੇਂ ਕੇ ਦੇ ਨਜ਼ਦੀਕ ਤੋਂ 11 ਪੈਕਟ ਹੈਰੋਇਨ ਪਾਊਡਰ ਦੇ ਬਰਾਮਦ ਕੀਤੇ ਗਏ।

ਪ੍ਰਾਪਤ ਹੋਈ ਸੂਚਨਾ ਅਨੁਸਾਰ ਮੰਗਲਵਾਰ ਦੀ ਸਵੇਰ ਸਮੇਂ ਫ਼ਿਰੋਜ਼ਪੁਰ ਦੇ ਨਜ਼ਦੀਕ ਭਾਰਤ ਪਾਕਿ ਬਾਰਡਰ 'ਤੇ ਬੀਐਸਐਡ ਨੇ 11 ਪੈਕਟ ਹੈਰੋਇਨ ਦੇ ਬਰਾਮਦ ਕੀਤੇ ਜਿਸ ਦੀ ਮਿਕਦਾਰ ਕਰੀਬ 11 ਕਿਲੋ ਦੱਸੀ ਜਾ ਰਹੀ ਹੈ। ਹੈਰੋਇਨ ਤੋਂ ਇਲਾਵਾ ਇਕ ਪਾਕਿਸਤਾਨੀ ਮੋਬਾਈਲ ਫ਼ੋਨ ਦੀ ਸਿੰਮ ਵੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 55 ਕਰੋੜ ਰੁਪਏ ਹੈ।

ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵਲੋਂ ਫ਼ਿਰੋਜ਼ਪੁਰ ਭਾਰਤ ਪਾਕਿ ਬਾਰਡ ਦੀ ਬੀਓਪੀ ਸ਼ਾਮ ਕੇ ਏਰੀਏ ਵਿਚ ਭਾਰਤੀ ਤਸਕਰਾਂ ਨੂੰ ਹੈਰੋਇਨ ਦੀ ਕੋਈ ਖੇਪ ਭੇਜੀ ਗਈ ਹੈ। ਇਸ ਸੂਚਨਾ ਮਿਲਣ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਇਕ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਇਸ ਮੁਹਿੰਮ ਦੌਰਾਨ ਬੀਐਸਐਫ਼ ਦੇ ਅਧਿਕਾਰੀਆਂ ਨੂੰ ਕਰੀਬ 11 ਕਿਲੋ ਹੈਰੋਇਨ ਬਰਾਮਦ ਹੋਈ ਹੈ ਸਮਾਚਾਰ ਲਿਖੇ ਜਾਣ ਤੱਕ ਅਜੇ ਤਕ ਸਰਚ ਮੁਹਿੰਮ ਜਾਰੀ ਸੀ।